IMG-LOGO
ਹੋਮ ਪੰਜਾਬ: ਪੰਜਾਬ ਸਰਹੱਦੀ ਇਲਾਕਿਆਂ ‘ਚ ਡ੍ਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਚਿੰਤਾ...

ਪੰਜਾਬ ਸਰਹੱਦੀ ਇਲਾਕਿਆਂ ‘ਚ ਡ੍ਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਚਿੰਤਾ ਦਾ ਵਿਸ਼ਾ ਬਣੀ

Admin User - Sep 19, 2025 12:58 PM
IMG

ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਡਰੱਗਸ ਦੀ ਤਸਕਰੀ ਲਈ ਡ੍ਰੋਨ ਦੀ ਵਰਤੋਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਹਾਲੀਆ ਰਿਪੋਰਟ ਮੁਤਾਬਕ ਇਹ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਨਾਲ ਕਾਨੂੰਨੀ ਏਜੰਸੀਆਂ ਲਈ ਨਸ਼ਿਆਂ ਦੀ ਰੋਕਥਾਮ ਕਰਨਾ ਮੁਸ਼ਕਿਲ ਹੋ ਗਿਆ ਹੈ।


ਪਿਛਲੇ ਸਾਲ ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਡਰੱਗਸ ਤਸਕਰੀ ਦੇ ਕੇਸਾਂ ਦਾ ਵੀ ਸਾਹਮਣਾ ਕੀਤਾ ਗਿਆ। ਰਾਜਸਥਾਨ ਵਿੱਚ 39 ਕਿੱਲੋ ਹੈਰੋਇਨ ਜ਼ਬਤ ਹੋਈ, ਜਦਕਿ ਜੰਮੂ-ਕਸ਼ਮੀਰ ਵਿੱਚ 344 ਗ੍ਰਾਮ ਹੈਰੋਇਨ ਮਿਲੀ। ਰਿਪੋਰਟ ਅਨੁਸਾਰ, ਇੰਜੈਕਸ਼ਨਾਂ ਦੇ ਜ਼ਰੀਏ ਨਸ਼ਿਆਂ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ। ਸਾਲ 2024 ਵਿੱਚ ਕੁੱਲ 2,75,272 ਯੂਨਿਟਾਂ ਨਸ਼ਿਆਂ ਦੀਆਂ ਮਿਲੀਆਂ, ਜਿਨ੍ਹਾਂ ਦੀ ਕੀਮਤ 4.54 ਕਰੋੜ ਰੁਪਏ ਤੋਂ ਵੱਧ ਸੀ। ਇਸ ਸਮੱਸਿਆ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਨਜ਼ਰ ਆ ਰਿਹਾ ਹੈ।


ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਕਦਮ


ਐਨਸੀਬੀ ਦੀ ਰਿਪੋਰਟ ਮੁਤਾਬਕ, ਪੰਜਾਬ ਦੇ ਸਰਹੱਦੀ ਇਲਾਕੇ ਡਰੱਗਸ, ਨਕਲੀ ਨੋਟਾਂ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਲਈ ਸਭ ਤੋਂ ਪ੍ਰਭਾਵਿਤ ਹਨ। ਇੱਥੇ ਵੱਡੀ ਮਾਤਰਾ ਵਿੱਚ ਹੈਰੋਇਨ, ਚਰਸ ਅਤੇ ਅਫੀਮ ਜ਼ਬਤ ਕੀਤੀ ਗਈ ਹੈ। ਹਥਿਆਰਾਂ ਵਿੱਚ ਏਕੇ-47, ਏਕੇ-56, ਆਰਡੀਐਕਸ ਅਤੇ ਵਿਦੇਸ਼ੀ ਰਾਈਫਲਾਂ ਵੀ ਮਿਲੀਆਂ।


ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ 50 ਕਰੋੜ ਤੋਂ ਵੱਧ ਦੀ ਲਾਗਤ ਨਾਲ ਐਡਵਾਂਸ ਐਂਟੀ-ਡ੍ਰੋਨ ਸਿਸਟਮ ਲਗਾਇਆ ਹੈ। ਇਹ ਸਿਸਟਮ ਡ੍ਰੋਨ ਅਤੇ ਉਸ ਦੇ ਕੰਟਰੋਲ ਸਟੇਸ਼ਨ ਦੀ ਪਛਾਣ ਕਰਦਾ ਹੈ ਅਤੇ ਰੀਅਲ-ਟਾਈਮ ਮੈਪ ‘ਤੇ ਖ਼ਤਰੇ ਦੀ ਸੂਚਨਾ ਭੇਜਦਾ ਹੈ। ਪੰਜਾਬ ਪੁਲਿਸ ਦੇ 50 ਕਰਮਚਾਰੀਆਂ ਨੂੰ ਇਸ ਤਕਨੀਕ ਨੂੰ ਵਰਤਣ ਲਈ ਵਿਸ਼ੇਸ਼ ਤਰਬੀਅਤ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.