ਤਾਜਾ ਖਬਰਾਂ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕੀਲਾਂ ਦੀ ਹੜਤਾਲ ਬਾਰ ਐਸੋਸੀਏਸ਼ਨ ਵੱਲੋਂ ਜਾਰੀ ਕੀਤੀ ਗਈ ਹੈ। ਹੜਤਾਲ ਦਾ ਐਲਾਨ ਇਸ ਘਟਨਾ ਤੋਂ ਬਾਅਦ ਕੀਤਾ ਗਿਆ, ਜਦੋਂ ਹਾਈਕੋਰਟ ਵਿੱਚ ਵਕੀਲ ਰਵਨੀਤ ਕੌਰ ਅਤੇ ਸਿਮਰਨਜੀਤ ਸਿੰਘ ਬੱਸੀ ਦੇ ਦੋ ਧੜਿਆਂ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ।
ਬਾਰ ਕੌਂਸਲ ਆਫ ਪੰਜਾਬ-ਹਰਿਆਣਾ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਉੱਪਰੋਕਤ ਦੋਨੇਂ ਵਕੀਲ ਰਵਨੀਤ ਕੌਰ ਤੇ ਸਿਮਰਨਜੀਤ ਸਿੰਘ ਬਲਾਸੀ ਦਾ ਲਾਇਸੈਂਸ ਸਸਪੈਂਡ ਕੀਤੀ ਜਾਵੇ ਤੇ ਉਨ੍ਹਾਂ ਦੇ ਖਿਲਾਫ FIR ਦਰਜ ਕੀਤੀ ਜਾਵੇ। ਹੜਤਾਲ ਦੇ ਸੱਦੇ ਦੇ ਤਹਿਤ ਅੱਜ ਕੋਈ ਵੀ ਵਕੀਲ ਹਾਈਕੋਰਟ ਵਿੱਚ ਕਿਸੇ ਵੀ ਮਾਮਲੇ ਵਿੱਚ ਸ਼ਰੀਰੀਕ ਜਾਂ ਵਰਚੁਅਲ ਤੌਰ ‘ਤੇ ਪੇਸ਼ ਨਹੀਂ ਹੋਵੇਗਾ।
ਪਿਛਲੇ ਦਿਨ ਹਾਈਕੋਰਟ ਵਿੱਚ ਨਿਹੰਗ ਵਕੀਲ ਅਤੇ ਹੋਰ ਵਕੀਲਾਂ ਵਿਚਾਲੇ ਹੋਈ ਮਾਰਕੁੱਟ ਅਤੇ ਝਗੜੇ ਨੇ ਹਾਈਕੋਰਟ ਦੇ ਕੰਪਲੈਕਸ ਨੂੰ ਹੰਗਾਮੇ ਦਾ ਕੇਂਦਰ ਬਣਾ ਦਿੱਤਾ ਸੀ। ਇਸ ਘਟਨਾ ਨੇ ਹਾਈਕੋਰਟ ਅਤੇ ਵਕੀਲਾਂ ਦੀ ਪ੍ਰਤੀਸ਼ਠਾ ਲਈ ਇੱਕ ਚੁਣੌਤੀ ਪੇਸ਼ ਕਰ ਦਿੱਤੀ ਹੈ।
Get all latest content delivered to your email a few times a month.