ਤਾਜਾ ਖਬਰਾਂ
ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤਾਂ ਵਿੱਚ ਪੱਕਣ ਵਾਲੀ ਝੋਨੇ ਦੀ ਫ਼ਸਲ ਉੱਤੇ ਚੀਨੀ ਵਾਇਰਸ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਦੀਆਂ ਉਮੀਦਾਂ ਝੱਲ੍ਹ ਗਈਆਂ ਹਨ। ਇਸ ਵਾਇਰਸ ਦੇ ਹਮਲੇ ਨਾਲ ਖੜ੍ਹੀ ਫ਼ਸਲ ਤੇਜ਼ੀ ਨਾਲ ਸੁੱਕਣ ਲੱਗਦੀ ਹੈ ਅਤੇ ਕਿਸਾਨ ਹੇਠਾਂ-ਉੱਪਰ ਹੋ ਕੇ ਵੱਖ-ਵੱਖ ਸਪਰੇਆਂ ਅਤੇ ਉਪਚਾਰਾਂ ਕਰ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਮਾਹਿਰ ਖੇਤਾਂ ਦਾ ਮੁਆਇਨਾ ਕਰਨ ਲਈ ਲਗਾਤਾਰ ਦੌਰੇ ਕਰ ਰਹੇ ਹਨ। ਮਾਹਿਰਾਂ ਦੇ ਅਨੁਸਾਰ, ਚੀਨੀ ਵਾਇਰਸ ਮਾਨਸਾ, ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੋਹਾਲੀ, ਪਠਾਨਕੋਟ ਅਤੇ ਰੂਪਨਗਰ ਜਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ, ਜਿੱਥੇ 10 ਹਜ਼ਾਰ ਏਕੜ ਤੋਂ ਵੱਧ ਰਕਬਾ ਪ੍ਰਭਾਵਿਤ ਹੋ ਚੁੱਕਾ ਹੈ। ਖੇਤੀ ਮਾਹਿਰਾਂ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਵਾਇਰਸ ਦੇ ਫੈਲਾਅ ਵਿੱਚ ਤੇਜ਼ੀ ਆਈ ਹੈ।
PAU ਦੀਆਂ ਲਗਪਗ 12 ਟੀਮਾਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਤਾਲਮੇਲ ਬਣਾ ਰਹੀਆਂ ਹਨ ਅਤੇ ਵਾਇਰਸ ਦੇ ਹਮਲੇ ਤੋਂ ਨੁਕਸਾਨ ਘਟਾਉਣ ਲਈ ਉਪਚਾਰਾਂ ਤੇ ਪ੍ਰਬੰਧ ਕਰ ਰਹੀਆਂ ਹਨ। ਇੱਕ ਖੇਤੀਬਾੜੀ ਅਧਿਕਾਰੀ ਦੇ ਅਨੁਸਾਰ, ਚੀਨੀ ਵਾਇਰਸ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਗਈ ਹੈ। ਮਾਹਿਰਾਂ ਦੱਸਦੇ ਹਨ ਕਿ ਇਸ ਵਾਇਰਸ ਨਾਲ ਸਿੱਟਿਆਂ ਦੇ ਦਾਣੇ ਸੁੱਕ ਜਾਂਦੇ ਹਨ, ਉਨ੍ਹਾਂ ਦਾ ਕੱਦ ਘੱਟ ਰਹਿ ਜਾਂਦਾ ਹੈ ਅਤੇ ਵਾਇਰਸ ਸਿੱਟਿਆਂ ਨੂੰ ਖੋਖਲਾ ਵੀ ਕਰ ਦਿੰਦਾ ਹੈ।
ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਾਇਰਸ ਦੇ ਹਮਲੇ ਤੋਂ ਬਚਾਅ ਲਈ ਤੁਰੰਤ ਕਦਮ ਚੁੱਕਣ ਅਤੇ ਮਾਹਿਰ ਟੀਮਾਂ ਨਾਲ ਸੰਪਰਕ ਬਣਾਈ ਰੱਖਣ।
Get all latest content delivered to your email a few times a month.