ਤਾਜਾ ਖਬਰਾਂ
ਜੇ ਅਜਿਹਾ ਨਹੀ ਤਾ ਅਕਾਲੀ ਦਲ ਬਾਦਲ ਸਪੱਸ਼ਟ ਕਰੇ ਕਿ ਉਸ ਦਾ ਭਵਿੱਖ ਵਿੱਚ ਕਦੇ ਵੀ ਕਾਂਗਰਸ ਨਾਲ ਗਠਜੋੜ ਨਹੀ ਹੋ ਸਕਦਾ ?
ਮੱਖੂ, 15 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ, ਐਸਜੀਪੀਸੀ ਨੇ ਆਪਣੇ ਪ੍ਰਬੰਧ ਹੇਠ ਆਉਂਦੇ ਗੁਰੂਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਿਰਪਾਓ ਦੇ ਕੇ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਨਮਕ ਪਾਇਆ ਹੈ। ਗਾਂਧੀ ਪਰਿਵਾਰ ਜਿਸ ਨੇ ਆਪਣੇ ਸੱਤਾ ਦੇ ਨਸ਼ੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ, ਦਿੱਲੀ ਦੇ ਹੋਈ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਅਤੇ ਦੋਸ਼ੀ ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਨੂੰ ਸਿਰਪਾਓ ਦੇਣਾ, ਅਤੇ ਓਹ ਵੀ ਐਸਜੀਪੀਸੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬ ਵਿੱਚ ਦੇਣਾ ਇਸ ਤੋਂ ਵੱਧ ਸਿੱਖ ਕੌਮ ਲਈ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ। ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਰਾਹੁਲ ਇਸ ਵਕਤ ਕਾਂਗਰਸ ਦਾ ਸੁਪਰ ਪ੍ਰਧਾਨ ਹੈ ਤੇ ਉਸ ਦੀ ਕਾਂਗਰਸ ਪਾਰਟੀ ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਕਾਤਲ ਜਗਦੀਸ਼ ਟਾਈਟਲਰ ਸੱਜਣ ਕੁਮਾਰ ਕਮਲਨਾਥ ਸਮੇਤ ਅਨੇਕਾ ਹੋਰ ਵੱਡੇ ਆਹੁਦੇ ਲੈਕੇ ਬੈਠੇ ਹਨ । ਉਹਨਾਂ ਕਿਹਾ ਕਿ ਜਦ ਮੈ ਸ੍ਰੌਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲੋ ਨਾਤਾ ਤੋੜਿਆ ਸੀ ਤਾ ਮੈ ਇਕਸਾਫ ਕੀਤਾ ਸੀ ਕਿ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਨੇੜੇ ਲਿਆਉਣ ਦਾ ਕੁੱਝ ਦਿੱਲੀ ਬੈਠੇ ਅਕਾਲੀ ਲੀਡਰਾ ਨੇ ਬੀੜਾ ਚੁੱਕਿਆ ਹੈ । ਉਸੇ ਕੜੀ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਨ ਵਾਲੇ ਗਾਂਧੀ ਪਰਿਵਾਰ ਨੂੰ ਮੁਆਫ਼ੀ ਦਿਵਾਉਣ ਤੱਕ ਦੀ ਸਾਜ਼ਿਸ਼ ਸ਼ਾਮਲ ਹੈ। ਉਸੇ ਕੜੀ ਤਹਿਤ ਅੱਜ ਸਿੱਖ ਸੰਗਤਾਂ ਦਾ ਗੁੱਸਾ ਚੈੱਕ ਕਰਨ ਲਈ ਪਹਿਲਾਂ ਅੱਜ ਸ੍ਰੌਮਣੀ ਕਮੇਟੀ ਦੇ ਗੁਰੂਦੁਆਰਾ ਸਾਹਿਬ ਵਿੱਚ ਰਾਹੁੱਲ ਗਾਂਧੀ ਨੂੰ ਸਿਰੋਪਾ ਦਿੱਤਾ ਗਿਆ। ਐਸਜੀਪੀਸੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬ ਤੋਂ ਰਾਹੁਲ ਗਾਂਧੀ ਨੂੰ ਸਿਰੋਪਾ ਦਿਵਾ ਕੇ ਇਹ ਅੰਦਾਜਾ ਲਗਾਉਣ ਦੀ ਕਾਰਵਾਈ ਕੀਤੀ ਕੀਤੀ ਗਈ ਹੈ, ਕਿ ਜੇਕਰ ਸਿੱਖਾਂ ਨੇ ਇਸ ਵੱਡੀ ਕਾਰਵਾਈ ਦਾ ਵਿਰੋਧ ਨਾ ਕੀਤਾ ਤਾਂ ਫਿਰ ਗਾਂਧੀ ਪਰਿਵਾਰ ਅਤੇ ਕਾਂਗਰਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਮ ਮੁਆਫ਼ੀ ਦਾ ਰਸਤਾ ਸਾਫ ਕੀਤਾ ਜਾਵੇ। ਇਹ ਸਾਰਾ ਕੁਝ ਉਸੇ ਪ੍ਰਸੰਗ ਹੇਠ ਕੀਤਾ ਜਾ ਰਿਹਾ ਹੈ, ਜਿਸ ਪ੍ਰਸੰਗ ਹੇਠ ਡੇਰੇ ਸਿਰਸੇ ਨੂੰ ਮੁਆਫੀ ਦਿਵਾਈ ਗਈ ਸੀ ਅਤੇ ਮੁਆਫੀ ਨੂੰ ਸਹੀ ਸਾਬਿਤ ਕਰਨ ਲਈ ਐਸਜੀਪੀਸੀ ਦੀ ਗੋਲਕ ਤੱਕ ਵਰਤੀ ਗਈ ਸੀ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ, ਇਸ ਤੋਂ ਪਹਿਲਾਂ ਕਾਂਗਰਸ ਦੀ ਸ਼ਮੂਲੀਅਤ ਵਾਲੇ ਇੰਡੀਆ ਗਠਜੋੜ ਵਾਲੇ ਕੇਂਦਰੀ ਸਿਆਸੀ ਧੜੇ ਨਾਲ ਅਕਾਲੀ ਦਲ ਬਾਦਲ ਤਾਮਿਲਨਾਡੂ ਵਿੱਚ ਮੀਟਿੰਗ ਕਰ ਚੁੱਕਾ ਹੈ ।
Get all latest content delivered to your email a few times a month.