ਤਾਜਾ ਖਬਰਾਂ
ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਆਪਣੇ ਅਜੀਬ ਫੈਸਲਿਆਂ ਲਈ ਕਈ ਵਾਰੀ ਖ਼ਬਰਾਂ ਵਿੱਚ ਰਹਿ ਚੁੱਕੇ ਹਨ। ਹੁਣ ਉਨ੍ਹਾਂ ਨੇ ‘ਆਈਸ ਕਰੀਮ’ ਸ਼ਬਦ ਦੀ ਵਰਤੋਂ 'ਤੇ ਪਾਬੰਦੀ ਲਾ ਦਿੱਤੀ ਹੈ। ਕਿਮ ਜੋਂਗ ਉਨ ਦਾ ਮੰਨਣਾ ਹੈ ਕਿ ਇਹ ਨਾਮ ਵਿਦੇਸ਼ੀ ਪ੍ਰਭਾਵ ਦਰਸਾਉਂਦਾ ਹੈ। ਹੁਣ ਤੋਂ ਇਸ ਨੂੰ ‘ਏਸੀਯੂਕਿਮੋ’ ਜਾਂ ‘ਇਯੂਰੀਯੂਮਬੋਸੇਉਂਗੀ’ ਕਿਹਾ ਜਾਵੇਗਾ, ਜਿਸਦਾ ਅਰਥ ਹੈ ਬਰਫ਼ ਤੋਂ ਬਣੀ ਮਿਠਾਈ।
ਮੀਡੀਆ ਰਿਪੋਰਟਾਂ ਅਨੁਸਾਰ, ਕਿਮ ਜੋਂਗ ਉਨ ਚਾਹੁੰਦੇ ਹਨ ਕਿ ਉੱਤਰੀ ਕੋਰੀਆ ਵਿੱਚ ਵਿਦੇਸ਼ੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਹਟਾਇਆ ਜਾਵੇ। ਉਹ ਸੈਲਾਨੀਆਂ ਲਈ ਸਿਖਲਾਈ ਅਕੈਡਮੀ ਚਲਾਉਂਦੇ ਹਨ, ਜਿੱਥੇ ਟੂਰ ਗਾਈਡਾਂ ਨੂੰ ਸਿੱਖਾਇਆ ਜਾਂਦਾ ਹੈ ਕਿ ਵਿਦੇਸ਼ੀਆਂ ਨਾਲ ਗੱਲਬਾਤ ਦੌਰਾਨ ਉੱਤਰੀ ਕੋਰੀਆਈ ਸ਼ਬਦਾਂ ਦੀ ਵਰਤੋਂ ਕਰੋ ਅਤੇ ਅੰਗਰੇਜ਼ੀ ਸ਼ਬਦ ਘੱਟ ਵਰਤੋ।
ਇੱਕ ਟੂਰ ਗਾਈਡ ਨੇ ਸੂਤਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਅੰਗਰੇਜ਼ੀ ਸ਼ਬਦ ਵਰਤਣੀ ਪੈਂਦੀ ਹੈ ਤਾਂ ਕਿ ਵਿਦੇਸ਼ੀਆਂ ਨਾਲ ਗੱਲਬਾਤ ਆਸਾਨ ਹੋ ਸਕੇ। ਹਾਲਾਂਕਿ ਡਰ ਦੇ ਕਾਰਨ ਉਹ ਆਪਣਾ ਨਾਮ ਗੁਪਤ ਰੱਖਣ 'ਤੇ ਮਜਬੂਰ ਹੈ। ਕਿਮ ਜੋਂਗ ਉਨ ਦੇ ਫੈਸਲੇ ਦੇ ਬਾਵਜੂਦ, ਉੱਤਰੀ ਕੋਰੀਆ ਵਿੱਚ ਕੋਈ ਵੀ ਇਸਨੂੰ ਚੁਣੌਤੀ ਦੇਣ ਦੀ ਹਿੰਮਤ ਨਹੀਂ ਕਰਦਾ।
ਜਾਣਕਾਰੀ ਲਈ, ‘ਐਸਕੀਮੋ’ ਸ਼ਬਦ ਆਰਕਟਿਕ ਖੇਤਰ ਦੇ ਲੋਕਾਂ ਲਈ ਵਰਤਿਆ ਜਾਂਦਾ ਹੈ, ਜਿਵੇਂ ਅਲਾਸਕਾ, ਕੈਨੇਡਾ ਅਤੇ ਗ੍ਰੀਨਲੈਂਡ ਵਿੱਚ ਰਹਿਣ ਵਾਲੇ ਲੋਕ। ਪਰ ਇਹ ਨਾਮ ਵੀ ਵਿਵਾਦ ਦਾ ਕਾਰਨ ਬਣਿਆ ਹੈ। ਭਾਸ਼ਾ ਵਿਗਿਆਨੀਆਂ ਦੇ ਮਤਾਬਿਕ, ਕਿਮ ਜੋਂਗ ਉਨ ਇਸ ਫੈਸਲੇ ਨਾਲ ਸਿਰਫ਼ ਧਿਆਨ ਖਿੱਚ ਰਹੇ ਹਨ, ਕਿਉਂਕਿ ਨਵਾਂ ਸ਼ਬਦ ਜੋ ਉਹ ਵਰਤਣ ਦੀ ਗੱਲ ਕਰ ਰਹੇ ਹਨ, ਉਹ ਵੀ ਅੰਗਰੇਜ਼ੀ ਭਾਸ਼ਾ ਤੋਂ ਆਇਆ ਹੈ।
ਇਹ ਘਟਨਾ ਦਿਖਾਉਂਦੀ ਹੈ ਕਿ ਕਿਵੇਂ ਕੁਝ ਦੇਸ਼ ਆਪਣੇ ਸੱਭਿਆਚਾਰਕ ਅਤੇ ਭਾਸ਼ਾਈ ਅਸਲ ਨੂੰ ਬਚਾਉਣ ਲਈ ਅਜਿਹੇ ਨਿਰਣੈ ਲੈਂਦੇ ਹਨ, ਭਾਵੇਂ ਉਹ ਕਿੰਨੇ ਹੀ ਵਿਵਾਦਾਸਪਦ ਕਿਉਂ ਨਾ ਲੱਗਣ।
Get all latest content delivered to your email a few times a month.