ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਅਫਵਾਹਾਂ ਫੈਲ ਗਈਆਂ। ਇਸ ਮਾਮਲੇ ’ਤੇ ਸੀਐਮ ਮਾਨ ਨੇ ਸਾਫ਼ ਕਿਹਾ ਕਿ ਕੁਝ ਲੋਕ ਜਾਣਬੂਝ ਕੇ ਝੂਠਾ ਪ੍ਰਚਾਰ ਕਰ ਰਹੇ ਹਨ। ਦੋ ਦਿਨਾਂ ਹਸਪਤਾਲ ਰਹਿਣ ਦੌਰਾਨ ਕੁਝ ਚੈਨਲਾਂ ਨੇ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਕਿ ਪੰਜਾਬ ਵਿੱਚ 3 ਤੋਂ 4 ਮੁੱਖ ਮੰਤਰੀ ਬਣ ਗਏ ਹਨ।
ਮਾਨ ਨੇ ਇਹ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਖੜ੍ਹੇ ਹੋ ਕੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਹੀ ਰਹਿਣਗੇ। ਫਿਰ ਵੀ, ਕੁਝ ਚੈਨਲਾਂ ਅਫਵਾਹਾਂ ਪ੍ਰਸਾਰਿਤ ਕਰਕੇ ਸਿਆਸੀ ਸਥਿਤੀ ਬਦਲਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੀਐਮ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ ਹੈ, ਜੋ ਵੀ ਅਜਿਹੇ ਉਪਰਾਲੇ ਕਰਨ ਆਏ, ਉਨ੍ਹਾਂ ਨੂੰ ਸਮੇਂ ਸਿਰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਮਾਨ ਨੇ ਸਾਰੇ ਆਗੂਆਂ ਨੂੰ ਪੰਜਾਬ ਦੇ ਮੁੱਦਿਆਂ ’ਤੇ ਖੁੱਲ੍ਹੀ ਚਰਚਾ ਲਈ ਚੁਣੌਤੀ ਦਿੱਤੀ, ਜਿਸ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਵੀਕਾਰ ਕਰ ਲਿਆ ਹੈ। ਮਾਨ ਨੇ ਇਸ ਮਾਮਲੇ ’ਤੇ ਹੱਸ ਕੇ ਕਿਹਾ ਕਿ “ਹੁਣ ਮੈਂ ਬਿੱਟੂ ਨਾਲ ਕੀ ਬਹਿਸ ਕਰਾਂ, ਉਹ ਸੁਣਦਾ ਨਹੀਂ।” ਉਨ੍ਹਾਂ ਨੇ ਭਾਜਪਾ ਨੂੰ ਵੀ ਸਪੱਸ਼ਟ ਕਰ ਦਿੱਤਾ ਕਿ ਜੋ ਪਾਰਟੀ ਦਾ ਨਹੀਂ ਉਹਨਾਂ ਦਾ ਕੀ ਹੋਵੇਗਾ।
ਖੇਤੀ ਬਾਰੇ ਜਾਣਕਾਰੀ ਦਿੰਦਿਆਂ ਮਾਨ ਨੇ ਕਿਹਾ ਕਿ ਮੰਡੀਆਂ ਦੀ ਹਾਲਤ ਠੀਕ ਹੈ। ਝੋਨਾ ਆਉਣ ਦੇ ਨਾਲ ਹੀ ਵੇਚ ਦਿੱਤਾ ਜਾਵੇਗਾ। ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਹੜ੍ਹ ਪ੍ਰਭਾਵਿਤ ਮੰਡੀਆਂ ਨੂੰ 19 ਸਤੰਬਰ ਤੱਕ ਆਮ ਖਰੀਦ ਲਈ ਤਿਆਰ ਕੀਤਾ ਜਾਵੇਗਾ ਅਤੇ ਰੋਜ਼ਾਨਾ ਖਰੀਦ ਦੇ ਅੰਕੜੇ ਜਾਰੀ ਕੀਤੇ ਜਾਣਗੇ।
Get all latest content delivered to your email a few times a month.