ਤਾਜਾ ਖਬਰਾਂ
ਇਸ ਵਾਰ ਮਾਨਸੂਨ ਦੀ ਬਾਰਿਸ਼ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕਾਫ਼ੀ ਤਬਾਹੀ ਮਚਾਈ। ਲਗਾਤਾਰ ਹੋ ਰਹੀ ਭਾਰੀ ਵਰਖਾ ਨਾਲ ਨਾ ਸਿਰਫ਼ ਸ਼ਹਿਰਾਂ ਦੇ ਗਲੀਆਂ-ਮੁਹੱਲਿਆਂ ਵਿੱਚ ਪਾਣੀ ਵੜ ਗਿਆ, ਸਗੋਂ ਪਿੰਡਾਂ ਅਤੇ ਖੇਤਾਂ ਤੱਕ ਹੜ੍ਹਾਂ ਨੇ ਆਪਣਾ ਕਹਿਰ ਵਰਤਿਆ। ਆਮ ਲੋਕ ਹੋਣ ਜਾਂ ਕਿਸਾਨ, ਹਰ ਕੋਈ ਇਸ ਵਾਰ ਦੇ ਮਾਨਸੂਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਖ਼ਾਸ ਕਰਕੇ ਜੰਮੂ-ਕਸ਼ਮੀਰ ਵਿੱਚ ਕਈ ਦਿਨਾਂ ਤੋਂ ਜਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ। ਪਹਾੜੀ ਇਲਾਕਿਆਂ ਵਿੱਚ ਵਗਦੇ ਪਾਣੀ ਨੇ ਨੀਵੇਂ ਪਾਸੇ ਦੇ ਕਈ ਖੇਤਰ ਡੁਬੋ ਦਿੱਤੇ।
ਕਿਸਾਨੀ ਮੰਡਲ ਉੱਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ। ਹਜ਼ਾਰਾਂ ਹੈਕਟੇਅਰ ਖੇਤੀਬਾੜੀ ਜ਼ਮੀਨ ਪਾਣੀ ਹੇਠਾਂ ਆ ਗਈ। ਚੌਲ ਦੇ ਖੇਤ ਅਤੇ ਸੇਬ ਦੇ ਬਾਗ਼ ਬੁਰੀ ਤਰ੍ਹਾਂ ਨੁਕਸਾਨੀ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 25 ਹਜ਼ਾਰ ਹੈਕਟੇਅਰ ਤੋਂ ਵੱਧ ਰਕਬੇ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ, ਜਿਨ੍ਹਾਂ ਵਿੱਚੋਂ ਵੱਡਾ ਹਿੱਸਾ ਐਸਾ ਹੈ ਜਿੱਥੇ 33 ਫ਼ੀਸਦੀ ਤੋਂ ਵੱਧ ਦਾ ਨੁਕਸਾਨ ਦਰਜ ਕੀਤਾ ਗਿਆ ਹੈ।
ਖੇਤਰ ਦੀਆਂ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਲੱਗਾ, ਜਿਸ ਨਾਲ ਨੀਵੇਂ ਖੇਤਰਾਂ ਵਿੱਚ ਪਾਣੀ ਖੜ੍ਹ ਗਿਆ। ਹੜ੍ਹਾਂ ਨੇ ਕੇਵਲ ਫ਼ਸਲਾਂ ਨੂੰ ਹੀ ਨਹੀਂ ਸਗੋਂ ਖੇਤਾਂ ਦੀ ਉਪਜਾਊ ਮਿੱਟੀ ਨੂੰ ਵੀ ਬਾਹ ਕੇ ਲੈ ਗਿਆ। ਸਭ ਤੋਂ ਵੱਧ ਨੁਕਸਾਨ ਝੋਨੇ ਅਤੇ ਮੱਕੀ ਦੀਆਂ ਫ਼ਸਲਾਂ ਨੂੰ ਝੱਲਣਾ ਪਿਆ। ਜ਼ਿਲ੍ਹੇ ਵਿੱਚ ਕਰੀਬ 86 ਹਜ਼ਾਰ ਹੈਕਟੇਅਰ ਰਕਬੇ ਵਿੱਚ ਸਾਉਣੀ ਦੀ ਫ਼ਸਲ ਹੁੰਦੀ ਹੈ, ਜਿਸ ਵਿੱਚੋਂ ਕੇਵਲ ਝੋਨਾ ਹੀ 46 ਹਜ਼ਾਰ ਹੈਕਟੇਅਰ ਵਿੱਚ ਉਗਾਇਆ ਜਾਂਦਾ ਹੈ। ਪਰ ਇਸ ਵਾਰ ਮੀਂਹ ਅਤੇ ਹੜ੍ਹਾਂ ਕਾਰਨ ਲਗਭਗ 11 ਹਜ਼ਾਰ ਹੈਕਟੇਅਰ ਵਿੱਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ।
Get all latest content delivered to your email a few times a month.