ਤਾਜਾ ਖਬਰਾਂ
ਹਿਸਾਰ ਜ਼ਿਲ੍ਹਾ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ ਹੋਰ ਵਧਾ ਦਿੱਤੀ ਹੈ। ਮਲਹੋਤਰਾ ਨੂੰ ਵੀਡੀਓ ਕਾਨਫਰੰਸ ਰਾਹੀਂ ਨਿਆਂਇਕ ਮੈਜਿਸਟਰੇਟ ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 10 ਸਤੰਬਰ ਤਕ ਜੇਲ੍ਹ ਹਿਰਾਸਤ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਇਸ ਤੋਂ ਪਹਿਲਾਂ 25 ਅਗਸਤ ਨੂੰ ਵੀ ਉਸ ਦੀ ਹਿਰਾਸਤ 2 ਸਤੰਬਰ ਤਕ ਵਧਾਈ ਗਈ ਸੀ।
ਮਲਹੋਤਰਾ, ਜੋ ਕਿ ‘ਟ੍ਰੈਵਲ ਵਿਦ ਜੇਓ’ ਨਾਮ ਦਾ ਯੂ-ਟਿਊਬ ਚੈਨਲ ਚਲਾਉਂਦੀ ਹੈ, ਹਿਸਾਰ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਹਿਸਾਰ ਪੁਲਿਸ ਨੇ 16 ਮਈ ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ਵਿੱਚ ਅਗਲੀ ਸੁਣਵਾਈ ਹੁਣ 10 ਸਤੰਬਰ ਨੂੰ ਹੋਵੇਗੀ।
Get all latest content delivered to your email a few times a month.