ਤਾਜਾ ਖਬਰਾਂ
ਚੰਡੀਗੜ੍ਹ- ਭਾਰਤ ਨੇ 2025 ਹਾਕੀ ਏਸ਼ੀਆ ਕੱਪ ਵਿੱਚ ਆਪਣਾ ਲਗਾਤਾਰ ਤੀਜਾ ਮੈਚ ਜਿੱਤਿਆ। ਟੀਮ ਨੇ ਸੋਮਵਾਰ ਨੂੰ ਕਜ਼ਾਕਿਸਤਾਨ ਨੂੰ 15-0 ਦੇ ਵੱਡੇ ਫਰਕ ਨਾਲ ਹਰਾਇਆ। ਇਸ ਨਾਲ ਇਸ ਸਾਲ ਦੇ ਟੂਰਨਾਮੈਂਟ ਵਿੱਚ ਸਭ ਤੋਂ ਵੱਡੀ ਜਿੱਤ ਦੇ ਰਿਕਾਰਡ ਦੀ ਬਰਾਬਰੀ ਹੋ ਗਈ। ਮਲੇਸ਼ੀਆ ਨੇ ਅੱਜ ਪਹਿਲਾਂ ਚੀਨੀ ਤਾਈਪੇ ਨੂੰ ਵੀ ਇਸੇ ਫਰਕ ਨਾਲ ਹਰਾਇਆ।
ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿੱਚ ਭਾਰਤ ਲਈ ਅਭਿਸ਼ੇਕ, ਸੁਖਜੀਤ ਅਤੇ ਜੁਗਰਾਜ ਨੇ ਹੈਟ੍ਰਿਕ ਬਣਾਈ। ਅਭਿਸ਼ੇਕ ਨੇ ਕੁੱਲ 4 ਗੋਲ ਕੀਤੇ। ਜਦੋਂ ਕਿ ਰਾਜਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਸੰਜੇ ਅਤੇ ਦਿਲਪ੍ਰੀਤ ਸਿੰਘ ਨੇ 1-1 ਗੋਲ ਕੀਤਾ। ਸੁਖਜੀਤ ਪਲੇਅਰ ਆਫ਼ ਦ ਮੈਚ ਰਿਹਾ। ਭਾਰਤ ਐਤਵਾਰ ਨੂੰ ਜਾਪਾਨ ਨੂੰ ਹਰਾ ਕੇ ਪਹਿਲਾਂ ਹੀ ਟੂਰਨਾਮੈਂਟ ਦੇ ਸੁਪਰ-4 ਵਿੱਚ ਜਗ੍ਹਾ ਬਣਾ ਚੁੱਕਾ ਸੀ। ਟੀਮ ਨੇ ਪਹਿਲੇ ਮੈਚ ਵਿੱਚ ਚੀਨ ਨੂੰ ਹਰਾਇਆ ਸੀ। ਚੀਨ ਨੇ ਪੂਲ-ਏ ਤੋਂ ਸੁਪਰ-4 ਵਿੱਚ ਵੀ ਜਗ੍ਹਾ ਬਣਾਈ। ਮਲੇਸ਼ੀਆ ਅਤੇ ਦੱਖਣੀ ਕੋਰੀਆ ਪੂਲ-ਬੀ ਤੋਂ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਗਏ। ਕਜ਼ਾਕਿਸਤਾਨ ਦੀ ਟੀਮ ਦੂਜੀ ਵਾਰ ਏਸ਼ੀਆ ਕੱਪ ਖੇਡ ਰਹੀ ਸੀ, ਟੀਮ ਟੂਰਨਾਮੈਂਟ ਵਿੱਚ ਸਿਰਫ਼ 1 ਗੋਲ ਹੀ ਕਰ ਸਕੀ।
Get all latest content delivered to your email a few times a month.