ਤਾਜਾ ਖਬਰਾਂ
ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੱਲੋਂ ਕੀਤੀ ਗਈ ਬੇਨਤੀ ਅਤੇ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ, ਹਿਮਾਸ਼ੂ ਜੈਨ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਡਿਜਾਸਟਰ ਮੈਨੇਜਮੈਂਟ ਅਥਾਰਟੀ ਨੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 34 ਦੇ ਅਧੀਨ ਤੁਰੰਤ ਕਾਰਵਾਈ ਕਰਦਿਆਂ ਸ਼ਹਿਰ ਦੇ ਮੁੱਖ ਡਾਇੰਗ ਅਤੇ ਪ੍ਰਿੰਟਿੰਗ ਕਲੱਸਟਰਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਉਪਰੋਕਤ ਹੁਕਮਾਂ ਵਿੱਚ ਲੁਧਿਆਣਾ ਦੇ ਬਹਾਦਰਕੇ ਡਾਇੰਗ ਐਸੋਸੀਏਸ਼ਨ, ਤਾਜਪੁਰ ਰੋਡ ਡਾਇੰਗ ਐਸੋਸੀਏਸ਼ਨ, ਇੰਡਸਟਰੀਅਲ ਏਰੀਆ-ਏ ਅਤੇ ਮੋਤੀ ਨਗਰ, ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਤੱਕ ਸਥਿਤ ਡਾਇੰਗ ਇੰਡਸਟਰੀਜ਼, ਫੋਕਲ ਪੁਆਇੰਟ ਏਰੀਏ ਵਿੱਚ ਸਥਿਤ ਡਾਇੰਗ ਕਲੱਸਟਰ ਅਤੇ ਹੋਰ ਡਾਇੰਗ ਅਤੇ ਪ੍ਰਿੰਟਿੰਗ ਯੂਨਿਟ ਸ਼ਾਮਿਲ ਹਨ।
ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ ਅਗਲੇ ਹੁਕਮਾਂ ਤੱਕ ਯੂਨਿਟਾਂ ਬੰਦ ਰਹਿਣਗੀਆਂ। ਇਹ ਕਦਮ ਸ਼ਹਿਰ ਵਿੱਚ ਪਾਣੀ ਖੜ੍ਹ ਹੋਣ ਅਤੇ ਮੀਂਹ ਦੇ ਭਾਰੀ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਸੁਰੱਖਿਆ ਲਈ ਉਠਾਇਆ ਗਿਆ ਹੈ।
Get all latest content delivered to your email a few times a month.