ਤਾਜਾ ਖਬਰਾਂ
ਜਗਰਾਉਂ ਦੇ ਰਾਣੀ ਵਾਲਾ ਖੂਹ ਇਲਾਕੇ ਵਿੱਚ ਰਹਿੰਦੇ ਇੱਕ ਗਰੀਬ ਪਰਿਵਾਰ 'ਤੇ ਬੀਤੀ ਰਾਤ ਵੱਡੀ ਮੁਸੀਬਤ ਆ ਗਈ। ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਉਹਨਾਂ ਦੇ ਘਰ ਦੀ ਕਮਰੇ ਦੀ ਛੱਤ ਅਚਾਨਕ ਡਿੱਗ ਗਈ। ਖੁਸ਼ਕਿਸਮਤੀ ਨਾਲ ਪਰਿਵਾਰ ਦੇ ਮੈਂਬਰ ਸਮੇਂ ਸਿਰ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਪਰਿਵਾਰ ਦੀ ਮਾਲਕਣ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਘਰ ਕਾਫੀ ਸਮੇਂ ਤੋਂ ਖਸਤਾਹਾਲ ਹੈ ਅਤੇ ਛੱਤ ਦੀ ਮੁਰੰਮਤ ਲਈ ਉਹ ਕਈ ਵਾਰ ਸਰਕਾਰੀ ਯੋਜਨਾ ਹੇਠ ਲਾਭ ਲੈਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਵਾਰਡ ਦੇ ਐਮਸੀ ਨੇ ਵੀ ਉਹਨਾਂ ਦੇ ਫਾਰਮ ਭਰੇ ਸਨ, ਪਰ ਨਗਰ ਕੌਂਸਲ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਪਰਿਵਾਰ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਹੱਕ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਘਰ ਠੀਕ ਕਰਵਾ ਸਕਣ। ਇਸ ਸਬੰਧੀ ਵਾਰਡ ਦੀ ਐਮਸੀ ਪਰਮਿੰਦਰ ਕੌਰ ਕਲਿਆਣ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਅਜਿਹੇ ਗਰੀਬ ਪਰਿਵਾਰਾਂ ਲਈ ਕਈ ਵਾਰ ਯਤਨ ਕਰ ਚੁੱਕੀ ਹੈ, ਪਰ ਨਗਰ ਕੌਂਸਲ ਜਗਰਾਉਂ ਦਾ ਪ੍ਰਧਾਨ ਜਤਿੰਦਰ ਪਾਲ ਰਾਣਾ ਜਾਨ-ਬੁੱਝ ਕੇ ਗਰੀਬਾਂ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ। ਐਮਸੀ ਨੇ ਯਕੀਨ ਦਵਾਇਆ ਕਿ ਉਹ ਆਪਣੇ ਪੱਧਰ 'ਤੇ ਵੀ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਉਹਨਾਂ ਦੀ ਹਰੇਕ ਸੰਭਵ ਮਦਦ ਕਰੇਗੀ।
Get all latest content delivered to your email a few times a month.