IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ ਸਕੂਲੀ ਵਾਹਨਾਂ ਤੇ ਨਾਬਾਲਗ ਡਰਾਈਵਿੰਗ ਵਿਰੁੱਧ ਸਖ਼ਤੀ...

ਅੰਮ੍ਰਿਤਸਰ 'ਚ ਸਕੂਲੀ ਵਾਹਨਾਂ ਤੇ ਨਾਬਾਲਗ ਡਰਾਈਵਿੰਗ ਵਿਰੁੱਧ ਸਖ਼ਤੀ...

Admin User - Aug 21, 2025 05:00 PM
IMG

ਅੰਮ੍ਰਿਤਸਰ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਨੇ ਸਕੂਲੀ ਵਾਹਨਾਂ ਲਈ ਨਵੇਂ ਨਿਯਮ ਲਾਗੂ ਕਰਨ ਅਤੇ ਨਾਬਾਲਗਾਂ ਵੱਲੋਂ ਵਾਹਨ ਚਲਾਉਣ 'ਤੇ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਇਹ ਨਿਰਦੇਸ਼ ਜਾਰੀ ਕੀਤੇ ਗਏ। ਹੁਣ ਹਰ ਸਕੂਲ ਵੱਲੋਂ ਆਪਣੇ ਵਾਹਨਾਂ ਬਾਰੇ ਹਲਫ਼ਨਾਮਾ ਦੇਣਾ ਲਾਜ਼ਮੀ ਹੋਵੇਗਾ ਅਤੇ ਬੱਸਾਂ ਦੀ ਨਿਯਮਿਤ ਜਾਂਚ ਕੀਤੀ ਜਾਵੇਗੀ।

ਸਕੂਲੀ ਵਾਹਨਾਂ ਲਈ ਜਾਰੀ ਮੁੱਖ ਨਿਯਮਾਂ ਵਿੱਚ ਬੱਸਾਂ ਦਾ ਪੀਲੇ ਰੰਗ ਵਿੱਚ ਹੋਣਾ, ਓਵਰਲੋਡਿੰਗ 'ਤੇ ਪਾਬੰਦੀ, ਡਰਾਈਵਰ ਕੋਲ ਵੈਧ ਲਾਈਸੈਂਸ ਤੇ ਵਰਦੀ ਦਾ ਲਾਜ਼ਮੀ ਹੋਣਾ ਅਤੇ ਹਰੇਕ ਬੱਸ ਵਿੱਚ ਕੰਡਕਟਰ ਦੀ ਤਾਇਨਾਤੀ ਸ਼ਾਮਲ ਹੈ। ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਨਾਲ ਨਾਲ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਮੁਕਾਬਲੇ ਕਰਵਾਉਣ ਦੀ ਹਦਾਇਤ ਵੀ ਦਿੱਤੀ ਗਈ ਹੈ।

ਨਾਬਾਲਗਾਂ ਵੱਲੋਂ ਵਾਹਨ ਚਲਾਉਣ ਦੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਪਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਨਾਬਾਲਗ ਡਰਾਈਵਿੰਗ ਕਰਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸੇ ਮੌਕੇ ਏਸੀਪੀ ਟ੍ਰੈਫਿਕ ਪਵਨ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਸਿਰਫ ਜੁਲਾਈ ਮਹੀਨੇ ਵਿੱਚ ਹੀ 15,435 ਚਲਾਨਾਂ ਰਾਹੀਂ 23.23 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਨਿਯਮ ਤੋੜਦੇ ਸਕੂਲੀ ਵਾਹਨਾਂ ਦੀ ਸ਼ਿਕਾਇਤ ਹੈਲਪਲਾਈਨ 1098 'ਤੇ ਕਰਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.