ਤਾਜਾ ਖਬਰਾਂ
ਨਿਊਯਾਰਕ ਸਿਟੀ ਦੇ ਕਰਾਊਨ ਹਾਈਟਸ ਇਲਾਕੇ ਵਿੱਚ ਐਤਵਾਰ ਸਵੇਰੇ ਇੱਕ ਲਾਊਂਜ ਵਿੱਚ ਭਿਆਨਕ ਗੋਲੀਬਾਰੀ ਦੀ ਘਟਨਾ ਵਾਪਰੀ। ਸਵੇਰੇ ਕਰੀਬ 3:30 ਵਜੇ ਟੇਸਟ ਆਫ਼ ਦ ਸਿਟੀ ਵਿਖੇ ਹੋਏ ਝਗੜੇ ਤੋਂ ਬਾਅਦ ਅਚਾਨਕ ਗੋਲੀਆਂ ਚੱਲੀਆਂ। ਇਸ ਘਟਨਾ ਵਿੱਚ ਤਿੰਨ ਪੁਰਸ਼ਾਂ ਦੀ ਮੌਤ ਹੋ ਗਈ ਜਦੋਂ ਕਿ ਅੱਠ ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
NYPD ਕਮਿਸ਼ਨਰ ਜੈਸਿਕਾ ਟਿਸ਼ ਨੇ ਦੱਸਿਆ ਕਿ ਮ੍ਰਿਤਕਾਂ ਦੀ ਉਮਰ 27 ਅਤੇ 35 ਸਾਲ ਦੇ ਵਿਚਕਾਰ ਸੀ, ਜਦੋਂ ਕਿ ਇੱਕ ਹੋਰ ਦੀ ਪਛਾਣ ਬਾਕੀ ਹੈ। ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਾਂਚਕਰਤਾਵਾਂ ਦਾ ਸ਼ੱਕ ਹੈ ਕਿ ਕਈ ਹਮਲਾਵਰ ਇਸ ਘਟਨਾ ਵਿੱਚ ਸ਼ਾਮਲ ਸਨ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਘੱਟੋ-ਘੱਟ 36 ਖੋਖੇ ਕਾਰਤੂਸ ਅਤੇ ਇੱਕ ਹਥਿਆਰ ਮਿਲਿਆ ਹੈ, ਜਿਸ ਦੀ ਜਾਂਚ ਜਾਰੀ ਹੈ।
ਟਿਸ਼ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਦੌਰਾਨ ਨਿਊਯਾਰਕ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ, ਪਰ ਇਹ ਘਟਨਾ ਉਸ ਤਰੱਕੀ ਦੇ ਬਾਵਜੂਦ ਇੱਕ ਵੱਡਾ ਝਟਕਾ ਹੈ। ਪੁਲਿਸ ਘਟਨਾ ਦੀ ਸੀਸੀਟੀਵੀ ਫੁਟੇਜ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.