ਤਾਜਾ ਖਬਰਾਂ
ਬਿਹਾਰ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਸੋਧ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼ ਹੋ ਗਈ ਹੈ। ਰਾਹੁਲ ਗਾਂਧੀ ਨੇ ਰਾਘੋਪੁਰ ਹਲਕੇ ਵਿੱਚ ਉਹਨਾਂ ਸੱਤ ਵੋਟਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਚੋਣ ਕਮਿਸ਼ਨ ਦੀ ਨਵੀਂ ਸੂਚੀ ਵਿੱਚ ਮ੍ਰਿਤਕ ਦਰਸਾਇਆ ਗਿਆ ਸੀ। ਉਨ੍ਹਾਂ ਨੇ ਚਾਹ ਪੀਣ ਦੌਰਾਨ ਤੰਜ ਕੱਸਦੇ ਕਿਹਾ ਕਿ ਜ਼ਿੰਦਗੀ ਵਿੱਚ ਕਈ ਅਨੋਖੇ ਤਜਰਬੇ ਹੋਏ, ਪਰ “ਮ੍ਰਿਤਕ ਲੋਕਾਂ” ਨਾਲ ਚਾਹ ਪੀਣ ਦਾ ਇਹ ਪਹਿਲਾ ਮੌਕਾ ਸੀ।
ਇਨ੍ਹਾਂ ਵੋਟਰਾਂ ਵਿੱਚ ਰਮਕਬਲ ਰਾਏ, ਹਰਿੰਦਰ ਰਾਏ, ਲਾਲਮੁਨੀ ਦੇਵੀ, ਵਾਚੀਆ ਦੇਵੀ, ਲਾਲਵਤੀ ਦੇਵੀ, ਪੂਨਮ ਕੁਮਾਰੀ ਅਤੇ ਮੁੰਨਾ ਕੁਮਾਰ ਸ਼ਾਮਲ ਹਨ, ਜੋ ਤੇਜਸਵੀ ਯਾਦਵ ਦੇ ਹਲਕੇ ਦੇ ਰਹਿਣ ਵਾਲੇ ਹਨ। ਆਰੋਪ ਹੈ ਕਿ ਐਸਆਈਆਰ ਪ੍ਰਕਿਰਿਆ ਦੌਰਾਨ ਸਾਰੇ ਲੋੜੀਂਦੇ ਕਾਗਜ਼ ਪੇਸ਼ ਕਰਨ ਬਾਵਜੂਦ, ਉਨ੍ਹਾਂ ਦੇ ਨਾਮ ਸੂਚੀ ਤੋਂ ਹਟਾ ਦਿੱਤੇ ਗਏ। ਇਸ ਮੁਲਾਕਾਤ ਦਾ ਵੀਡੀਓ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।
ਕਾਂਗਰਸ ਦਾ ਦਾਅਵਾ ਹੈ ਕਿ ਇਹ ਸਿਰਫ਼ ਪ੍ਰਸ਼ਾਸਨਿਕ ਗਲਤੀ ਨਹੀਂ, ਸਗੋਂ ਵੋਟਰਾਂ ਨੂੰ ਵਾਂਝੇ ਰੱਖਣ ਦੀ ਸਾਜ਼ਿਸ਼ ਹੈ। ਪਾਰਟੀ ਅਨੁਸਾਰ, ਚੋਣ ਕਮਿਸ਼ਨ ਨੇ ਮ੍ਰਿਤਕ ਅਤੇ ਪ੍ਰਵਾਸੀ ਵੋਟਰਾਂ ਦੀ ਸੂਚੀ ਜਨਤਕ ਨਹੀਂ ਕੀਤੀ ਅਤੇ ਵਰਕਰਾਂ ਨੇ ਸਿਰਫ ਕੁਝ ਬੂਥਾਂ ਤੋਂ ਗੈਰ-ਰਸਮੀ ਤੌਰ 'ਤੇ ਇਹ ਜਾਣਕਾਰੀ ਪ੍ਰਾਪਤ ਕੀਤੀ। ਕਾਂਗਰਸ ਦਾ ਕਹਿਣਾ ਹੈ ਕਿ ਇਹ ਸੱਤ ਕੇਸ ਸਿਰਫ਼ ਉਦਾਹਰਨ ਹਨ ਅਤੇ ਪੂਰੇ ਇਲਾਕੇ ਵਿੱਚ ਅਨੇਕਾਂ ਅਜਿਹੇ ਜ਼ਿੰਦਾ ਵੋਟਰ ਹਨ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਮ੍ਰਿਤਕ ਦਰਸਾਇਆ ਗਿਆ ਹੈ।
Get all latest content delivered to your email a few times a month.