ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਅਤੇ ਬੱਦਲ ਫਟਣ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੁੱਲ੍ਹਣ ਨਾਲ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ ਹੈ। ਇਸ ਨਾਲ ਨੇੜਲੇ ਪਿੰਡਾਂ, ਖੇਤਾਂ ਅਤੇ ਧੁੱਸੀ ਬੰਨ੍ਹ ਦੇ ਅੰਦਰਲੇ ਇਲਾਕਿਆਂ ਵਿੱਚ ਪਾਣੀ ਘੁੱਸ ਗਿਆ ਹੈ। ਗੇਜ ਮੀਟਰ ਰੀਡਰ ਉਮੈਦ ਕੁਮਾਰ ਅਨੁਸਾਰ, ਕੱਲ੍ਹ ਸ਼ਾਮ 6 ਵਜੇ ਪਾਣੀ ਦਾ ਵਹਾਅ 1,05,000 ਕਿਉਸਿਕ ਸੀ, ਜਦਕਿ ਅੱਜ ਦੁਪਹਿਰ 3 ਵਜੇ ਇਹ ਵੱਧ ਕੇ 1,22,000 ਕਿਉਸਿਕ ਹੋ ਗਿਆ। ਪਾਣੀ ਦਾ ਪੱਧਰ ਅਗਲੇ ਸਮੇਂ ਵਿੱਚ ਵਧੇਗਾ ਜਾਂ ਘਟੇਗਾ-ਇਸ ਬਾਰੇ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ।
ਧੁੱਸੀ ਬੰਨ੍ਹ ਨਾਲ ਪਾਣੀ ਲੱਗਣ ਕਾਰਨ ਕਈ ਖੇਤਾਂ ਦੀ ਫਸਲ ਨੁਕਸਾਨੀ ਹੋ ਗਈ ਹੈ ਅਤੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਐੱਸ.ਡੀ.ਐੱਮ. ਬਾਬਾ ਬਕਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਟੀਮਾਂ ਤਾਇਨਾਤ ਹਨ ਅਤੇ ਲੋਕਾਂ ਨਾਲ ਨਾਲ ਪਸ਼ੂਆਂ ਨੂੰ ਵੀ ਉੱਚੇ ਸਥਾਨਾਂ ਵੱਲ ਸੁਰੱਖਿਅਤ ਪਹੁੰਚਾਇਆ ਜਾ ਰਿਹਾ ਹੈ। ਹੜ੍ਹ ਦੀ ਸੰਭਾਵਨਾ ਨਾਲ ਨਜਿੱਠਣ ਲਈ ਤਹਿਸੀਲ ਕੰਪਲੈਕਸ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ।
Get all latest content delivered to your email a few times a month.