ਤਾਜਾ ਖਬਰਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਅਗਸਤ 2025:ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ, ਨੇ ਅੱਜ ਇੱਥੇ ਦੱਸਿਆ ਦੱਸਿਆ ਕਿ ਮੋਹਾਲੀ ਪੁਲਿਸ ਨੇ ਪਿੰਡ ਤੋਲੇ ਮਾਜਰਾ (ਥਾਣਾ ਸਦਰ ਖਰੜ) ਵਿੱਚ 3/4 ਅਗਸਤ 2025 ਦੀ ਰਾਤ ਹੋਈ ਫਾਇਰਿੰਗ ਮਾਮਲੇ ਨੂੰ ਹੱਲ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਪਾਸੋਂ ਇੱਕ ਨਜਾਇਜ਼ ਹਥਿਆਰ .30 ਬੋਰ ਪਿਸਤੌਲ ਸਮੇਤ 4 ਰੌਂਦ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਮਾਮਲੇ ਦਾ ਪਿਛੋਕੜ ਦੱਸਦਿਆਂ ਕਿਹਾ ਕਿ
ਮਿਤੀ 4 ਅਗਸਤ 2025 ਨੂੰ ਮੁਕੱਦਮਾ ਨੰਬਰ 243 ਅਧੀਨ ਧਾਰਾਵਾਂ 125, 324 (4), 3 (5), 109, 61 (2) ਬੀ ਐਨ ਐਸ ਅਤੇ 25-54-59 ਆਰਮਜ਼ ਐਕਟ ਅਧੀਨ ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮੁਦੱਈ ਸੰਦੀਪ ਸਿੰਘ ਸਿੱਧੂ ਨੇ ਬਿਆਨ ਦਿੱਤਾ ਕਿ 3/4 ਅਗਸਤ 2025 ਦੀ ਦਰਮਿਆਨੀ ਰਾਤ ਕਰੀਬ 2:30 ਵਜੇ ਦੋ ਅਣਪਛਾਤੇ ਨੌਜਵਾਨਾਂ ਨੇ, ਜਿਨ੍ਹਾਂ ਦੇ ਚਿਹਰੇ ਕੱਪੜਿਆਂ ਨਾਲ ਢੱਕੇ ਹੋਏ ਸਨ, ਉਸਦੇ ਘਰ ਅੱਗੇ ਗੋਲੀਆਂ ਚਲਾਈਆਂ। ਗੋਲੀਆਂ ਨਾਲ ਘਰ ਦਾ ਮੇਨ ਗੇਟ ਅਤੇ ਅੰਦਰ ਖੜੀ ਫਾਰਚੂਨਰ ਕਾਰ ਨੂੰ ਨੁਕਸਾਨ ਪਹੁੰਚਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋ ਕਾਰਵਾਈ ਕਰਦੇ ਹੋਏ
ਸੀ.ਆਈ.ਏ. ਸਟਾਫ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਸਰੋਤਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ 3 ਫਾਇਰਿੰਗ ਕਰਨ ਵਾਲੇ ਅਤੇ 1 ਰੈਕੀ ਕਰਨ ਵਾਲੇ ਦੋਸ਼ੀ ਸਮੇਤ ਕੁੱਲ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਂ ਵਿੱਚ:-
1. ਦੋਸ਼ੀ ਸੁਖਮਨਦੀਪ ਸਿੰਘ ਉਰਫ ਸੁੱਖ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਡੋਗਰ, ਥਾਣਾ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਥਾਣਾ ਫਤਿਹਗੜ ਚੂੜੀਆਂ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ ਹੈ। ਦੋਸ਼ੀ ਨੂੰ ਉਸਦੇ ਪਿੰਡ ਡੋਗਰ ਦੇ ਨੇੜੇ ਤੋਂ ਮਿਤੀ 09-08-2025 ਨੂੰ ਗ੍ਰਿਫਤਾਰ ਕੀਤਾ ਗਿਆl
2. ਦੋਸ਼ੀ ਸਰੂਪ ਸਿੰਘ ਉਰਫ ਮੰਨੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪੇੜੇਵਾਲ਼ ਥਾਣਾ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਦਿਹਾੜੀ ਹਾਲ ਵਾਸੀ ਕਿਰਾਏਦਾਰ ਮੁਹੱਲਾ ਸੁੱਖ ਸਾਗਰ ਕਲੋਨੀ ਫਤਿਹਗੜ੍ਹ ਚੂੜੀਆਂ, ਥਾਣਾ ਝੰਦੇੜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜਿਸਦੀ ਉਮਰ ਕ੍ਰੀਬ 30 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਵੀ ਥਾਣਾ ਟਾਂਡਾ, ਜ਼ਿਲ੍ਹਾ ਹੁਸ਼ਿਆਪੁਰ ਵਿਖੇ ਆਪਣੇ ਮਾਲਕ ਦੀ ਗੱਡੀ ਖੁਰਦ-ਬੁਰਦ ਕਰਨ ਸਬੰਧੀ ਮੁਕੱਦਮਾ ਦਰਜ ਰਜਿਸਟਰ ਹੈ। ਦੋਸ਼ੀ ਨੂੰ ਫਤਿਹਗੜ੍ਹ ਚੂੜੀਆਂ ਤੋਂ ਮਿਤੀ 10-08-2025 ਨੂੰ ਗ੍ਰਿਫਤਾਰ ਕੀਤਾ ਗਿਆ।
3. ਦੋਸ਼ੀ ਅਭਿਸ਼ੇਕ ਸਿੰਘ ਉਰਫ ਅੱਬੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਰਫਕੋਟ ਥਾਣਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਨੇੜੇ ਮੀਆਂ ਵਾਲ਼ਾ ਗੁਰਦੁਆਰਾ, ਮੇਨ ਬਜਾਰ ਮਜੀਠਾ, ਥਾਣਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਜਿਸਦੀ ਉਮਰ 25 ਸਾਲ ਹੈ, ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਨੂੰ ਉਸਦੇ ਘਰ ਨੇੜੇ ਮੀਆਂ ਵਾਲ਼ਾ ਗੁਰਦੁਆਰਾ ਮੇਨ ਬਜਾਰ ਮਜੀਠਾ ਤੋਂ ਮਿਤੀ 10-08-2025 ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਦੋਸ਼ੀ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆਂ ਕਿ ਉਸਨੇ ਆਪਣੇ ਸਾਥੀਆਂ ਨਾਲ਼ ਮਿਲ਼ਕੇ ਹਰਵੰਤ ਸਿੰਘ ਵਾਸੀ ਪਿੰਡ ਘਾੜਕੀਆਂ ਨਾਲ਼ ਆਪਸੀ ਰੰਜਿਸ਼ ਕਾਰਨ ਉਸ ਉੱਪਰ ਉਸਦੇ ਘਰ ਹਮਲਾ ਕਰਕੇ ਨਜਾਇਜ ਹਥਿਆਰਾਂ ਨਾਲ਼ ਫਾਇਰਿੰਗ ਕੀਤੀ ਸੀ। ਜੋ ਦੋਸ਼ੀ ਵਿਰੁੱਧ ਮੁਕੱਦਮਾ ਨੰ: 25 ਮਿਤੀ 28-03-2023 ਅ/ਧ 336, 506, 148, 149 IPC & 25-54-59 Arms Act ਥਾਣਾ ਫਤਿਹਗੜ੍ਹ ਚੂੜੀਆਂ ਦਰਜ ਰਜਿਸਟਰ ਹੋਇਆ ਸੀ। ਜਿਸ ਵਿੱਚ ਦੋਸ਼ੀ ਅਭਿਸ਼ੇਕ ਸਿੰਘ ਉਰਫ ਅੱਬੂ ਸਾਲ 2023 ਤੋਂ ਭਗੌੜਾ ਚੱਲ ਰਿਹਾ ਸੀ।
4. ਦੋਸ਼ੀ ਪ੍ਰਭਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸਮਰਾਏ ਥਾਣਾ ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ ਜਿਸਦੀ ਉਮਰ ਕ੍ਰੀਬ 24 ਸਾਲ ਹੈ, ਜੋ 08 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮੇ ਦਰਜ ਹਨ। ਦੋਸ਼ੀ ਪ੍ਰਭਜੀਤ ਸਿੰਘ ਨੂੰ ਦੋਸ਼ੀ ਅਭਿਸ਼ੇਕ ਸਿੰਘ ਦੇ ਘਰ ਨੇੜੇ ਮੀਆਂ ਵਾਲ਼ਾ ਗੁਰਦੁਆਰਾ ਮੇਨ ਬਜਾਰ ਮਜੀਠਾ ਤੋਂ ਮਿਤੀ 10-08-2025 ਨੂੰ ਗ੍ਰਿਫਤਾਰ ਕੀਤਾ ਗਿਆ।
ਸ਼ਾਮਿਲ ਹਨ।
ਬ੍ਰਾਮਦਗੀ ਦਾ ਵੇਰਵਾ:-
1. 01 ਪਿਸਟਲ .30 ਬੋਰ ਸਮੇਤ 04 ਰੌਂਦ ਜਿੰਦਾ .30 ਬੋਰ
2. ਇੱਕ ਗੱਡੀ ਮਾਰਕਾ ਟਾਟਾ INTRA
ਦੋਸ਼ੀਆਂ ਦੀ ਪੁੱਛਗਿੱਛ ਅਤੇ ਦੋਸ਼ੀਆਂ ਵੱਲੋਂ ਕੀਤੀਆਂ ਵਾਰਦਾਤ ਦਾ ਵੇਰਵਾ:-
ਦੋਸ਼ੀਆਂ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਉਹਨਾਂ ਦੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਏਕਮ ਸੰਧੂ ਨਾਲ਼ ਸਬੰਧ ਹਨ। ਜਿਨਾਂ ਨੇ ਵਿਦੇਸ਼ ਵਿੱਚ ਬੈਠੇ ਏਕਮ ਸੰਧੂ ਨਾਮ ਦੇ ਸਖਸ਼ ਦੇ ਕਹਿਣ ਤੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਕਤ ਵਾਰਦਾਤ ਤੋਂ ਇਲਾਵਾ ਦੋਸ਼ੀਆਂ ਵੱਲੋਂ ਨਿਮਨਲਿਖਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਦੇਣਾ ਸੀ।
1. ਉਕਤ ਵਾਰਦਾਤ ਤੋਂ ਕੁੱਝ ਦਿਨ ਪਹਿਲਾਂ ਦੋਸ਼ੀਆਂ ਸਰੂਪ ਸਿੰਘ ਉਰਫ ਮੰਨੂ, ਅਭਿਸ਼ੇਕ ਉਰਫ ਅੱਬੂ ਅਤੇ ਪ੍ਰਭਜੀਤ ਸਿੰਘ ਤਿੰਨਾਂ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਮਨਦੀਪ ਸਿੰਘ ਵਾਸੀ ਪਿੰਡ ਥੋਬਾ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ, ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ।
2. ਉਕਤ ਤਿੰਨੋਂ ਦੋਸ਼ੀਆਂ ਨੇ ਏਕਮ ਸੰਧੂ ਦੇ ਕਹਿਣ ਤੇ ਦੋਸ਼ੀਆਂ ਵੱਲੋਂ ਡਮਟਾਲ ਰੋਡ ਪਠਾਨਕੋਟ ਵਿੱਚ ਵੀ ਕੁੱਝ ਦਿਨ ਪਹਿਲਾਂ ਇੱਕ ਘਰ ਦੀ ਰੈਕੀ ਕਰ ਲਈ ਸੀ। ਜਿੱਥੇ ਵੀ ਦੋਸ਼ੀਆਂ ਵੱਲੋਂ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਦੋਸ਼ੀ ਮਿਤੀ 13-08-2025 ਤੱਕ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
Get all latest content delivered to your email a few times a month.