ਤਾਜਾ ਖਬਰਾਂ
ਚੰਡੀਗੜ੍ਹ- ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਹੈl ਕੇਂਦਰ ਸਰਕਾਰ ਨੇ ਦੌਰੇ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈl ਦੱਸ ਦੇਈਏ ਕਿ ਮੰਤਰੀ ਹਰਭਜਨ ਸਿੰਘ ਈਟੀਓ ਨੇ NCSL 2025 ਸਮਮਿਟ 'ਚ ਸ਼ਾਮਲ ਹੋਣਾ ਸੀl ਉਨ੍ਹਾਂ ਨੇ ਕਿਹਾ ਕਿ "ਮੈਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਾ ਮਿਲਣਾ ਨਿੰਦਣਯੋਗ ਹੈ, ਸ਼ਾਇਦ ਮੈਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਮੈਂ ਪੰਜਾਬ ਤੋਂ ਹਾਂl ਇਹ ਸਮਮਿਟ ਪੰਜਾਬ ਦੇ ਕੀਤੇ ਕੰਮਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਸੁਨੇਹਰੀ ਮੌਕਾ ਸੀl ਕੇਂਦਰ ਨਹੀਂ ਚਾਹੁੰਦੀ ਕਿ ਪੰਜਾਬ ਮਾਡਲ ਦੁਨੀਆ ਲਈ ਮਿਸਾਲ ਬਣੇ l ਇਹ ਫੈਸਲਾ ਦੱਸਦਾ ਹੈ ਕਿ ਭਾਜਪਾ ਨੂੰ ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਹੈl"
Get all latest content delivered to your email a few times a month.