ਤਾਜਾ ਖਬਰਾਂ
ਆਪ੍ਰੇਸ਼ਨ ਸਿੰਦੂਰ ਨੂੂੰ ਲੈ ਕੇ ਸੋਮਵਾਰ ਨੂੰ ਲੋਕ ਸਭਾ ਵਿੱਚ ਚਰਚਾ ਦੀ ਸ਼ੁਰੂਆਤ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੀ ਜਾਣਕਾਰੀ ਦਿੰਦਿਆ ਇਸ ਚਰਚਾ ਦੀ ਸ਼ੁਰੂਆਤ ਕੀਤਾ। ਉਨ੍ਹਾਂ ਕਿਹਾ ਕਿਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ 6-7 ਮਈ ਨੂੰ ਆਪਣੀ ਤਾਕਤ ਦਿਖਾਈ। ਇਹ ਸਿਰਫ਼ ਫੌਜੀ ਕਾਰਵਾਈ ਨਹੀਂ ਸੀ, ਸਗੋਂ ਇਹ ਭਾਰਤ ਦੀ ਪ੍ਰਭੂਸੱਤਾ, ਇਸਦੀ ਪਛਾਣ ਅਤੇ ਦੇਸ਼ ਦੇ ਨਾਗਰਿਕਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਸੀ।
ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਕਿਸੇ ਵੀ ਦਬਾਅ ਹੇਠ ਆ ਕੇ ਨਹੀਂ ਰੋਕਿਆ ਗਿਆ ਸੀ, ਸਗੋਂ ਪਾਕਿਸਤਾਨ ਨੇ ਆਪ ਭਾਰਤ ਅੱਗੇ ਗੁਹਾਰ ਲਗਾਈ ਸੀ ਕਿ ਹੁਣ ਬੱਸ ਕਰੋ ਤਾਂ ਹੀ ਸਾਡਾ ਦੇਸ਼ ਸੀਜ਼ਫਾਇਰ ਲਈ ਰਾਜ਼ੀ ਹੋਇਆ ਸੀ। ਦੱਸ ਦੇਈਏ ਕਿ ਇਸ ਵਿਸ਼ੇਸ਼ ਚਰਚਾ ਲਈ 16 ਘੰਟੇ ਰੱਖੇ ਗਏ ਹਨ। ਇਹ ਚਰਚਾ 3 ਦਿਨ ਤੱਕ ਚੱਲ ਸਕਦੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀਆਂ ਫੌਜਾਂ ਦੁਆਰਾ ਕੀਤੇ ਗਏ ਸੁਚੱਜੇ ਤਾਲਮੇਲ ਵਾਲੇ ਹਮਲਿਆਂ ਨੇ 9 ਅੱਤਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ। ਇੱਕ ਅੰਦਾਜ਼ੇ ਅਨੁਸਾਰ, ਇਸ ਫੌਜੀ ਕਾਰਵਾਈ ਵਿੱਚ ਸੌ ਤੋਂ ਵੱਧ ਅੱਤਵਾਦੀ, ਉਨ੍ਹਾਂ ਦੇ ਟ੍ਰੇਨਰ, ਹੈਂਡਲਰ ਅਤੇ ਸਹਿਯੋਗੀ ਮਾਰੇ ਗਏ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨਾਂ ਨਾਲ ਸਬੰਧਤ ਸਨ। ਇਹ ਉਹੀ ਅੱਤਵਾਦੀ ਸੰਗਠਨ ਹਨ ਜਿਨ੍ਹਾਂ ਨੂੰ ਪਾਕਿਸਤਾਨ ਫੌਜ ਅਤੇ ਆਈਐਸਆਈ ਦਾ ਖੁੱਲ੍ਹਾ ਸਮਰਥਨ ਪ੍ਰਾਪਤ ਹੈ।
ਰੱਖਿਆ ਮੰਤਰੀ ਨੇ ਅੱਗੇ ਕਿਹਾ, ਸਾਡੀ ਕਾਰਵਾਈ ਪੂਰੀ ਤਰ੍ਹਾਂ ਸੈਲਫ-ਡਿਫੈਂਸ ਵਿੱਚ ਸੀ, ਇਹ ਭੜਕਾਊ ਨਹੀਂ ਸੀ। ਫਿਰ ਵੀ, 10 ਮਈ, 2025 ਨੂੰ, ਸਵੇਰੇ ਲਗਭਗ 1:30 ਵਜੇ, ਪਾਕਿਸਤਾਨ ਨੇ ਭਾਰਤ ਉੱਤੇ ਵੱਡੇ ਪੱਧਰ ‘ਤੇ ਮਿਜ਼ਾਈਲਾਂ, ਡਰੋਨ, ਰਾਕੇਟ ਅਤੇ ਹੋਰ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕੀਤੀ। ਰੱਖਿਆ ਮੰਤਰੀ ਨੇ ਅੱਗੇ ਕਿਹਾ, ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਹਵਾਈ ਰੱਖਿਆ ਪ੍ਰਣਾਲੀ, ਕਾਊਂਟਰ ਡਰੋਨ ਪ੍ਰਣਾਲੀ ਅਤੇ ਇਲੈਕਟ੍ਰਾਨਿਕ ਉਪਕਰਣਾਂ ਨੇ ਪਾਕਿਸਤਾਨ ਦੇ ਇਸ ਹਮਲੇ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ।
Get all latest content delivered to your email a few times a month.