ਤਾਜਾ ਖਬਰਾਂ
ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਮਹਾਤਮਾ ਗਾਂਧੀ ਦੀ ਇੱਕ ਵਿਲੱਖਣ ਤੇਲ ਪੇਂਟਿੰਗ ਦੀ ਨਿਲਾਮੀ ਹੋਈ, ਜੋ ਲਗਭਗ 1 ਕਰੋੜ 72 ਲੱਖ ਰੁਪਏ (2,04,648 ਡਾਲਰ) ਵਿੱਚ ਵਿਕੀ। ਇਹ ਪੇਂਟਿੰਗ 1931 ਵਿੱਚ ਬ੍ਰਿਟਿਸ਼ ਕਲਾਕਾਰ ਕਲੇਅਰ ਲੀਟਨ ਨੇ ਉਸ ਸਮੇਂ ਬਣਾਈ ਸੀ, ਜਦੋਂ ਗਾਂਧੀ ਦੂਜੇ ਗੋਲਮੇਜ਼ ਕਾਨਫਰੰਸ ਲਈ ਲੰਡਨ ਗਏ ਸਨ। ਇਹ ਮੰਨਿਆ ਜਾਂਦਾ ਹੈ ਕਿ ਇਹ ਇੱਕੋ ਇੱਕ ਅਸਲੀ ਪੇਂਟਿੰਗ ਹੈ, ਜਿਸ ਲਈ ਗਾਂਧੀ ਨੇ ਖੁਦ ਪੋਜ਼ ਦਿੱਤਾ ਸੀ। ਇਸਨੂੰ "ਪੋਰਟਰੇਟ ਆਫ਼ ਮਹਾਤਮਾ ਗਾਂਧੀ" ਨਾਮ ਦਿੱਤਾ ਗਿਆ ਹੈ।
ਇਹ ਕਲਾ-ਕ੍ਰਿਤੀ ਬੋਨਹੈਮਸ ਨਿਲਾਮੀ ਘਰ ਦੇ ਅੰਦਾਜ਼ੇ (50,000–70,000 ਪੌਂਡ) ਤੋਂ ਕਈ ਗੁਣਾ ਵੱਧ ਕੀਮਤ 'ਤੇ ਨਿਲਾਮ ਹੋਈ। ਇਹ ਚਿੱਤਰਕਾਰ ਦੇ ਨਿੱਜੀ ਸੰਗ੍ਰਹਿ ਵਿੱਚ 1989 ਤੱਕ ਰਿਹਾ ਅਤੇ ਫਿਰ ਉਸਦੇ ਪਰਿਵਾਰ ਕੋਲ ਚਲਾ ਗਿਆ। ਨਿਲਾਮੀ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹ ਪੇਂਟਿੰਗ ਕਿਸਨੇ ਖਰੀਦੀ ਹੈ ਜਾਂ ਕੀ ਇਹ ਜਨਤਕ ਤੌਰ 'ਤੇ ਦਿਖਾਈ ਜਾਵੇਗੀ। ਗਾਂਧੀ ਜੀ ਦੇ ਅਹਿੰਸਾ ਵਾਲੇ ਅੰਦੋਲਨ ਅਤੇ ਸੰਵਿਧਾਨਕ ਸੁਧਾਰਾਂ ਲਈ ਲੜਾਈ ਨੂੰ ਦਰਸਾਉਂਦੀ ਇਹ ਕਲਾ ਰਚਨਾ ਇਤਿਹਾਸਕ ਮਹੱਤਵ ਰੱਖਦੀ ਹੈ।
Get all latest content delivered to your email a few times a month.