ਤਾਜਾ ਖਬਰਾਂ
ਬਰਨਾਲਾ ਦੇ ਪਿੰਡ ਚੀਮਾ ਵਿੱਚ ਵਿਆਹ ਦੇ ਨਾਂ 'ਤੇ ਠੱਗੀ ਕਰਨ ਵਾਲੀ ਇੱਕ ਲੜਕੀ ਅਤੇ ਉਸਦੇ ਸਾਥੀਆਂ ਦਾ ਚੌਕਾਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹੀ ਲੜਕੀ ਦੇ ਪਤੀ ਨੇ ਹੀ ਆਪਣੀ ਪਤਨੀ ਨੂੰ ਭਰਾ ਬਣ ਕੇ ਵਿਆਹ ਕਰਵਾਇਆ। ਇਹ ਜੋੜਾ ਹਰਿਆਣਾ, ਹਿਮਾਚਲ ਅਤੇ ਪੰਜਾਬ ਵਿੱਚ ਜਾਅਲੀ ਵਿਆਹ ਕਰਵਾ ਕੇ ਲੋਕਾਂ ਤੋਂ ਦੋ ਲੱਖ ਰੁਪਏ ਲੈਂਦਾ ਸੀ। ਪੈਸੇ ਨਾ ਦੇਣ ਦੀ ਸੂਰਤ ਵਿੱਚ ਉਹ ਰੇਪ ਦੇ ਕੇਸ ਦੀ ਧਮਕੀ ਦਿੰਦੇ ਸਨ।
ਚੌਕੀ ਪੱਖੋ ਕਲਾਂ ਦੇ ਏਐਸਆਈ ਸਰਬਜੀਤ ਸਿੰਘ ਮੁਤਾਬਕ, ਗੁਰਜੰਟ ਸਿੰਘ ਵਾਸੀ ਚੀਮਾ ਨੇ ਬਿਆਨ ਦਿੱਤਾ ਕਿ ਉਸਦੇ ਪੁੱਤਰ ਦਾ ਵਿਆਹ ਲੁਧਿਆਣਾ ਵਾਸੀ ਪ੍ਰਿਯੰਕਾ ਜੈਨ ਨਾਲ ਹੋਇਆ ਸੀ। ਪਰ ਵਿਆਹ ਦੇ ਇੱਕ ਹਫ਼ਤੇ ਬਾਅਦ ਪਤਾ ਲੱਗਾ ਕਿ ਇਹ ਲੜਕੀ ਜਾਅਲੀ ਵਿਆਹ ਕਰਵਾਉਣ ਵਾਲੇ ਗੈਂਗ ਨਾਲ ਸੰਬੰਧਤ ਹੈ। ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ 6 ਮੈਂਬਰੀ ਗੈਂਗ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਠੱਗੀ ਦੀਆਂ ਘਟਨਾਵਾਂ ਵਿੱਚ ਲਿਪਤ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪ੍ਰਿਯੰਕਾ ਜੈਨ ਜਿਸਦਾ ਅਸਲੀ ਨਾਂ ਪਲਵੀ ਹੈ, ਵੱਖ-ਵੱਖ ਨਾਂਅਾਂ ਨਾਲ ਦਸਤਾਵੇਜ਼ ਤਿਆਰ ਕਰਕੇ ਵਿਆਹ ਕਰਦੀ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਲੜਾਈ-ਝਗੜੇ ਦਾ ਡਰਾਮਾ ਕਰਕੇ ਲੜਕੇ ਦੇ ਪਰਿਵਾਰ ਤੋਂ ਹੋਰ ਲੱਖਾਂ ਰੁਪਏ ਵਸੂਲ ਕੀਤੇ ਜਾਂਦੇ ਸਨ। ਲੜਕੀ ਦਾ ਅਸਲੀ ਪਤੀ ਉਸਦਾ ਭਰਾ ਬਣ ਕੇ ਉਸ ਨੂੰ ਵਾਪਸ ਲੈ ਜਾਂਦਾ ਸੀ, ਜਿਸ ਨਾਲ ਇਹ ਠੱਗੀ ਚੱਕਰ ਮੁੜ ਸ਼ੁਰੂ ਹੋ ਜਾਂਦਾ।
ਇਸ ਮਾਮਲੇ ਵਿੱਚ ਬਰਨਾਲਾ ਸਦਰ ਥਾਣੇ ਵਿੱਚ IPC ਦੀਆਂ ਵੱਖ-ਵੱਖ ਧਾਰਾਵਾਂ 318(4), 338, 336, 340(2), 308(2), 61(2) BNS ਅਧੀਨ ਕੇਸ ਦਰਜ ਕੀਤਾ ਗਿਆ ਹੈ। ਗੈਂਗ ਦੇ ਛੇ ਮੈਂਬਰਾਂ ਵਿੱਚੋਂ ਤਿੰਨ ਗ੍ਰਿਫ਼ਤਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਪ੍ਰਿਯੰਕਾ ਜੈਨ ਉਰਫ਼ ਪਲਵੀ, ਰਾਧੇ ਪੁੱਤਰ ਰਾਮ ਸਿੰਘ, ਅਤੇ ਇੱਕ ਹੋਰ ਔਰਤ ਸ਼ਾਮਲ ਹਨ। ਦੋ ਹੋਰ ਔਰਤਾਂ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।
Get all latest content delivered to your email a few times a month.