IMG-LOGO
ਹੋਮ ਪੰਜਾਬ: ਪਾਇਲ, ਗਿੱਲ 'ਚ ਸੰਵਿਧਾਨ ਬਚਾਓ ਰੈਲੀਆਂ-ਕਾਂਗਰਸ ਇੱਕਜੁੱਟ ਹੈ ਤੇ ਸੱਤਾ...

ਪਾਇਲ, ਗਿੱਲ 'ਚ ਸੰਵਿਧਾਨ ਬਚਾਓ ਰੈਲੀਆਂ-ਕਾਂਗਰਸ ਇੱਕਜੁੱਟ ਹੈ ਤੇ ਸੱਤਾ 'ਚ ਵਾਪਸੀ ਲਈ ਤਿਆਰ ਹੈ: ਵੜਿੰਗ

Admin User - Jul 13, 2025 08:49 PM
IMG

ਕਿਹਾ: ਗੈਂਗਸਟਰਾਂ ਵੱਲੋਂ ਅੱਤਵਾਦ ਵਰਗੇ ਹਾਲਾਤ ਬਣਾ ਦਿੱਤੇ ਗਏ ਹਨ 

ਪਰਚਿਆਂ 'ਤੇ ਜਵਾਬਦੇਹੀ ਤੈਅ ਕਰਨ ਲਈ ਵੱਡੇ ਪੱਧਰ ਤੇ ਪੁਲਿਸ ਸੁਧਾਰਾਂ ਦੀ ਲੋੜ

ਰੰਧਾਵਾ ਨੇ ਅਕਾਲੀਆਂ, ਭਾਜਪਾ, 'ਆਪ' ਦੇ ਪੰਜਾਬ ਲਈ ਯੋਗਦਾਨ 'ਤੇ ਕੀਤੇ ਸਵਾਲ

ਲੁਧਿਆਣਾ, 13 ਜੁਲਾਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਵਾਰ ਫਿਰ ਤੋਂ ਜ਼ੋਰ ਦਿੱਤਾ ਹੈ ਕਿ ਕਾਂਗਰਸ ਪੰਜਾਬ ਵਿੱਚ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ 2027 ਵਿੱਚ ਸੱਤਾ ਵਿੱਚ ਵਾਪਸ ਆਉਣ ਲਈ ਤਿਆਰ ਹੈ।

ਅੱਜ ਗਿੱਲ ਅਤੇ ਪਾਇਲ ਵਿਧਾਨ ਸਭਾ ਹਲਕਿਆਂ ਵਿੱਚ 'ਸੰਵਿਧਾਨ ਬਚਾਓ ਰੈਲੀਆਂ' ਨੂੰ ਸੰਬੋਧਨ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜਾਅਲੀ ਪਰਚੇ ਦਰਜ ਕਰਨ 'ਤੇ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰਨ ਲਈ ਵੱਡੇ ਪੱਧਰ ਤੇ ਪੁਲਿਸ ਸੁਧਾਰਾਂ ਦੀ ਲੋੜ ਉਪਰ ਜ਼ੋਰ ਦਿੱਤਾ।

ਵੜਿੰਗ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਗੈਂਗਸਟਰਾਂ ਨੇ ਸੂਬੇ ਵਿੱਚ ਅੱਤਵਾਦ ਦੇ ਦਿਨਾਂ ਵਾਂਗ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਰੌਤੀ ਦੀਆਂ ਕਾਲਾਂ ਅਉਣੀਆ ਆਮ ਗੱਲਾਂ ਬਣ ਗਈਆਂ ਹਨ ਅਤੇ ਬੇਸਹਾਰਾ ਲੋਕ ਫਿਰੌਤੀ ਦੇ ਪੈਸੇ ਦੇਣ ਲਈ ਮਜਬੂਰ ਹਨ ਤੇ ਉਹ ਸ਼ਿਕਾਇਤ ਕਰਨ ਦੀ ਹਿੰਮਤ ਵੀ ਨਹੀਂ ਕਰ ਪਾਉਂਦੇ 

ਇਸ ਦੌਰਾਨ ਉਨ੍ਹਾਂ ਨੇ ਪਾਇਲ ਹਲਕੇ ਨਾਲ ਸਬੰਧਤ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ ਦੇ ਯੋਗਦਾਨ ਅਤੇ ਕੁਰਬਾਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਅਸੀਂ ਸਾਰੇ ਜਿਹੜਾ ਖੁਸ਼ਹਾਲ ਪੰਜਾਬ ਦੇਖ ਰਹੇ ਹਾਂ, ਉਸਨੂੰ ਬੇਅੰਤ ਸਿੰਘ ਜੀ ਨੇ ਆਪਣੇ ਖੂਨ ਨਾਲ ਮੁੜ ਸਿਰਜਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲ ਸਕਦਾ।

ਉਨ੍ਹਾਂ ਜ਼ਿਕਰ ਕੀਤਾ ਕਿ ਕਿਵੇਂ ਬੇਅੰਤ ਸਿੰਘ ਜੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ 1992 ਵਿੱਚ ਚੋਣਾਂ ਲੜਨ ਲਈ ਅੱਗੇ ਆਈ ਸੀ, ਜਦੋਂ ਕਿ ਅਕਾਲੀ ਭੱਜ ਗਏ ਸਨ। ਜਦੋਂ ਕੁਝ ਅਮਰੀਕਾ ਅਤੇ ਕੈਨੇਡਾ ਭੱਜ ਗਏ ਸਨ, ਤਾਂ ਕੁਝ ਜੇਲ੍ਹਾਂ ਵਿੱਚ ਸਲਾਖਾਂ ਪਿੱਛੇ ਲੁਕ ਗਏ। ਉਦੋਂ ਕਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਆਪਣੀਆਂ ਜਾਨਾਂ ਦੇ ਕੇ ਕੀਮਤ ਖੁਸ਼ਹਾਲੀ ਢ ਚੁਕਾਈ ਗਈ ਸੀ।

ਉਨ੍ਹਾਂ ਨੇ ਪੰਜਾਬ ਵਿੱਚ ਚੱਲ ਰਹੀ ਨਸ਼ਿਆਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਤੁਰੰਤ ਖਤਮ ਕਰਨ ਲਈ ਕੋਈ ਜਾਦੂਈ ਛੜੀ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਨਸ਼ਿਆਂ ਵਿਰੁੱਧ ਇੱਕ ਵਧੀਆ ਐਂਟੀਡੋਟ ਵਜੋਂ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਖਾਲੀ ਅਸਾਮੀਆਂ ਪਈਆਂ ਹਨ, ਜਿਨ੍ਹਾਂ ਨੂੰ 'ਆਪ' ਸਰਕਾਰ ਭਰ ਨਹੀਂ ਰਹੀ ਹੈ, ਕਿਉਂਕਿ ਉਸ ਕੋਲ ਪੈਸੇ ਨਹੀਂ ਹਨ।

ਵੜਿੰਗ ਨੇ ਅਫੀਮ ਅਤੇ ਭੁੱਕੀ ਵਰਗੀਆਂ ਕਾਨੂੰਨੀ ਅਤੇ ਨਿਯੰਤ੍ਰਿਤ ਰਵਾਇਤੀ ਚੀਜ਼ਾਂ ਪ੍ਰਦਾਨ ਕਰਨ ਦੇ ਵਿਕਲਪ ਦੀ ਪੜਚੋਲ ਕਰਨ ਦਾ ਸੁਝਾਅ ਵੀ ਦਿੱਤਾ, ਜਿਹੜੀਆਂ ਸਿੰਥੈਟਿਕ ਨਸ਼ਿਆਂ ਨਾਲੋਂ ਘੱਟ ਨੁਕਸਾਨਦੇਹ ਹਨ।  ਉਨ੍ਹਾਂ ਕੈਨੇਡਾ ਦੀ ਉਦਾਹਰਣ ਦਿੱਤੀ, ਜਿੱਥੇ 2017 ਵਿੱਚ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ।

ਇਸ ਮੌਕੇ ਬੋਲਦਿਆਂ, ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਵੱਲੋਂ ਗਲਤ ਜਾਣਕਾਰੀ ਫੈਲਾਉਣ ਲਈ ਨਿੰਦਾ ਕੀਤੀ। ਉਨ੍ਹਾਂ ਪਾਰਟੀ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਜਾਂ ਬਾਅਦ ਵਿੱਚ ਇੱਕ ਪ੍ਰਾਪਤੀ ਨੂੰ ਦੇਸ਼ ਲਈ ਸੂਚੀਬੱਧ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਾਜਪਾ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ।

ਰੰਧਾਵਾ ਨੇ ਸਰਕਾਰ ਨੂੰ ਲਗਭਗ ਇੱਕ ਲੱਖ ਏਕੜ ਜ਼ਮੀਨ ਐਕਵਾਇਰ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਕਿਸਾਨਾਂ ਦੀ 50,000 ਕਰੋੜ ਰੁਪਏ ਦੀ ਆਮਦਨ ਨੂੰ ਰੋਕਣ ਲਈ ਆਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਏ.ਆਈ.ਸੀ.ਸੀ. ਸਕੱਤਰ ਰਵਿੰਦਰ ਦਲਵੀ, ਡਾ. ਅਮਰ ਸਿੰਘ, ਤੇਜ ਪ੍ਰਕਾਸ਼, ਕੈਪਟਨ ਸੰਦੀਪ ਸੰਧੂ, ਗੁਰਕੀਰਤ ਸਿੰਘ ਕੋਟਲੀ, ਕੁਲਦੀਪ ਸਿੰਘ ਵੈਦ, ਲਖਬੀਰ ਸਿੰਘ ਲੱਖਾ ਸਣੇ ਹੋਰ ਆਗੂ ਵੀ ਹਾਜਰ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.