ਤਾਜਾ ਖਬਰਾਂ
ਚੰਡੀਗੜ੍ਹ, 13 ਜੁਲਾਈ - ਮੀਡੀਆ ਫੈਡਰੇਸ਼ਨ ਆਫ ਇੰਡੀਆ (ਐੱਮਐਫਆਈ) ਅਤੇ ਪਬਲਿਕ ਰਿਲੇਸ਼ਨਜ਼ ਕੌਂਸਲ ਆਫ ਇੰਡੀਆ (ਪੀਆਰਸੀਆਈ) ਵੱਲੋਂ ਛੇਵੀਂ ਐਂਟਰਪਰਿਨਿਊਰ ਐਂਡ ਅਚੀਵਰ ਅਵਾਰਡਜ਼ 2025 ਦਾ ਆਯੋਜਨ ਪੀਐੱਚਡੀ ਹਾਊਸ, ਸੈਕਟਰ 31, ਚੰਡੀਗੜ੍ਹ ਵਿਖੇ ਕੀਤਾ ਗਿਆ। ਸਮਾਗਮ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਨਾਗਰਿਕ ਸੇਵਾਵਾਂ, ਰੱਖਿਆ, ਨਿਆਂਪਾਲਿਕਾ, ਕਾਰਪੋਰੇਟ, ਮੀਡੀਆ, ਸਿੱਖਿਆ, ਚਿਕਿਤਸਾ, ਖੇਤੀਬਾੜੀ ਅਤੇ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ 31 ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਾ ਨਾ ਸਿਰਫ ਉਨ੍ਹਾਂ ਦੇ ਕੰਮ ਦੀ ਸਾਰਾਹਨਾ ਹੈ, ਸਗੋਂ ਇਹ ਹੋਰਾਂ ਨੂੰ ਵੀ ਸਮਾਜਿਕ ਸੇਵਾ ਲਈ ਪ੍ਰੇਰਿਤ ਕਰਦਾ ਹੈ। ਸਮਾਗਮ ਵਿੱਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਮਾਨਦਾਰੀ ਅਤੇ ਵਫਾਦਾਰੀ ਲੰਬੇ ਸਮੇਂ ਦੀ ਕਾਮਯਾਬੀ ਲਈ ਬਹੁਤ ਜ਼ਰੂਰੀ ਗੁਣ ਹਨ।
ਸਮਾਗਮ ਦੌਰਾਨ ਪਬਲਿਕ ਰਿਲੇਸ਼ਨ ਕੌਂਸਲ ਆਫ ਇੰਡੀਆ, ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਡਾ. ਰੁਪੇਸ਼ ਸਿੰਘ ਨੇ ਕਿਹਾ ਕਿ ਇਹ ਅਵਾਰਡਸ ਉਹਨਾਂ ਸੋਸ਼ਲ ਐਂਟਰਪਰਿਨਿਊਰਜ਼ ਅਤੇ ਪੇਸ਼ੇਵਰ ਲੋਕਾਂ ਨੂੰ ਦਿੱਤੇ ਜਾਂਦੇ ਹਨ ਜੋ ਆਪਣੇ ਕੰਮ ਅਤੇ ਲੀਡਰਸ਼ਿਪ ਰਾਹੀਂ ਸਮਾਜ ਵਿੱਚ ਪੌਜ਼ੀਟਿਵ ਬਦਲਾਅ ਲਿਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੰਚ ਅਸਲ ਨਾਇਕਾਂ ਨੂੰ ਪਹਿਚਾਣ ਦੇਣ ਦੀ ਕੋਸ਼ਿਸ਼ ਕਰਦਾ ਹੈ ਜੋ ਸਮਾਜ ਦੀ ਨੀਂਹ ਮਜ਼ਬੂਤ ਕਰ ਰਹੇ ਹਨ। ਐੱਮਐਫਆਈ ਦੇ ਰਾਸ਼ਟਰੀ ਅਧਿਕਾਰੀ ਅਰੁਣ ਸ਼ਰਮਾ ਨੇ ਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਸਾਰੇ ਇਨਾਮ ਜੇਤੂਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਸਨਮਾਨਿਤ ਹਸਤੀਆਂ ਵਿੱਚ ਸ਼ਾਮਲ ਸਨ: ਵੀ.ਕੇ. ਸਿੰਘ, ਆਈਏਐਸ (ਨਾਗਰਿਕ ਸੇਵਾਵਾਂ), ਲੈਫਟੀਨੈਂਟ ਜਨਰਲ ਆਰ.ਐੱਸ. ਸੁਜਲਾਨਾ (ਰੱਖਿਆ ਸੇਵਾਵਾਂ), ਸੰਜੈ ਕੁਮਾਰ ਸਚਦੇਵਾ (ਨਿਆਂ ਸੇਵਾਵਾਂ), ਹਿੰਮਤ ਸਿੰਘ (ਭਰਤੀ ਪ੍ਰਸ਼ਾਸਨ), ਡਾ. ਆਸ਼ੀਸ਼ ਗੁਲੀਆ (ਸਰਜੀਕਲ ਔਂਕੋਲੋਜੀ), ਆਚਾਰਿਆ ਮਨੀਸ਼ (ਆਯੁਰਵੇਦਕ ਹਸਪਤਾਲ), ਡਾ. ਅਨਿਰੁੱਧ ਗੁਪਤਾ (ਐਜੂਪਰਿਨਿਊਰਸ਼ਿਪ), ਡਾ. ਸੰਦੀਪ ਪਟੇਲ (ਆਥੋਪੈਡਿਕਸ), ਅਮਿਤਾਭ ਸ਼ੁਕਲਾ (ਅੰਗਰੇਜ਼ੀ ਪੱਤਰਕਾਰਤਾ), ਜੀ. ਭੁਵਨੇਸ਼ ਕੁਮਾਰ (ਐਰਪੋਰਟ ਸੁਰੱਖਿਆ), ਨਵਦੀਪ ਸਿੰਘ ਗਿੱਲ (ਸਟੀਕ ਲੇਖਨ), ਸਰਵਪ੍ਰਿਆ ਨਿਰਮੋਹੀ (ਰੇਡੀਓ ਅਤੇ ਐਂਕਰਿੰਗ), ਭਾਰਤੇਂਦੁ ਸ਼ਾਂਡਿਲਿਆ (ਕਾਰਪੋਰੇਟ ਅਫੇਅਰਜ਼), ਮਧੁ ਪੰਡਿਤ (ਮਾਈਂਡਫੁਲਨੈੱਸ ਅਤੇ ਭਾਵਨਾਤਮਕ ਬੁੱਧੀ), ਸੰਜੀਵ ਨਾਗਪਾਲ (ਸਤਤ ਖੇਤੀ ਅਤੇ ਜੀਵਨ ਯਾਪਨ), ਭਾਰਤੀ ਸੂਦ (ਨੀਤੀ ਵਕਾਲਤ), ਮੀਨਲ ਮਿਸ਼ਰਾ (ਐਚਆਰ), ਦੀਪ ਇੰਦਰ ਸਿੰਘ ਸੰਧੂ (ਉੱਚ ਸਿੱਖਿਆ), ਸ੍ਰਿਸ਼ਟੀ ਸ਼ਰਮਾ (ਸੀਬੀਐਸਈ ਕਲਾਸ 10ਵੀਂ), ਮੁਨੀਸ਼ ਅਰੋੜਾ (ਖੇਡ ਪ੍ਰਬੰਧਨ), ਡਾ. ਵਿਨੀਤ ਪੁਨੀਆ (ਪਬਲਿਕ ਰਿਲੇਸ਼ਨ), ਪ੍ਰਦੀਪ ਬੰਸਲ ਅਤੇ ਅੰਕੁਰ ਚਾਵਲਾ (ਨਾਮਵਰ ਬਿਲਡਰ), ਵਿਵੇਕ ਵਰਮਾ (ਥਰਮਲ ਇੰਜੀਨੀਅਰਿੰਗ), ਡਾ. ਪ੍ਰਿਆ ਚੱਢਾ (ਡੌਕਯੂਮੈਂਟਰੀ ਨਿਰਮਾਣ), ਟੇਕ ਚੰਦ ਗੋਯਲ (ਬਾਸਮਤੀ ਚਾਵਲ ਨਿਰਯਾਤ), ਬਹਾਦੁਰ ਸਿੰਘ (ਦਾਨ-ਪੁਣ), ਡਾ. ਗਿਆਨੇਸ਼ਵਰ ਮੈਨੀ (ਡਾਇਬਟੀਜ਼ ਵਿਗਿਆਨ), ਸੁਖਦੇਵ ਸਿੰਘ (ਫਾਈਨ ਡਾਈਨਿੰਗ), ਪ੍ਰਿਆ (ਸਪੈਸ਼ਲ ਓਲੰਪਿਕ 2025 ਗੋਲਡ ਮੈਡਲ), ਰੀਕ੍ਰਿਤ ਸੈਰੇ (ਸਤਲੁਜ ਸਕੂਲ ਗਰੁੱਪ) ਅਤੇ ਰਾਜੇਸ਼ ਕੁਮਾਰ ਸ਼ਰਮਾ (ਐਸਟੀਐਮ ਗਰੁੱਪ)। ਐਸਟੀਐਮ ਗਰੁੱਪ ਅਤੇ ਸਤਲੁਜ ਗਰੁੱਪ ਆਫ ਸਕੂਲਜ਼ ਨੇ ਇਸ ਸਮਾਗਮ ਨੂੰ ਪ੍ਰਾਯੋਜਿਤ ਕੀਤਾ।
Get all latest content delivered to your email a few times a month.