ਤਾਜਾ ਖਬਰਾਂ
ਮੁਹਾਲੀ- ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਭਾਰਤ ਤੋਂ ਫਰਾਰ ਹੋ ਕੇ ਅਮਰੀਕਾ ਵਿੱਚ ਲੁਕੇ ਹੋਏ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਅਮਰੀਕੀ ਜਾਂਚ ਏਜੰਸੀ ਐਫਬੀਆਈ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕੈਲੀਫੋਰਨੀਆ ਰਾਜ ਦੇ ਸੈਨ ਜੋਆਕੁਇਨ ਕਾਉਂਟੀ ਵਿੱਚ ਇੱਕ ਵੱਡੀ ਛਾਪੇਮਾਰੀ ਦੌਰਾਨ ਅੱਠ ਭਾਰਤੀ ਮੂਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਪੰਜਾਬ ਦੇ ਸਭ ਤੋਂ ਵੱਧ ਲੋੜੀਂਦੇ ਮੁਲਜ਼ਮ ਹਨ ਅਤੇ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਇਨ੍ਹਾਂ ਗ੍ਰਿਫ਼ਤਾਰੀਆਂ ਵਿੱਚ ਸਭ ਤੋਂ ਲੋੜੀਂਦਾ ਨਾਮ ਪਵਿੱਤਰ ਸਿੰਘ ਉਰਫ ਪਵਿੱਤਰ ਬਟਾਲਾ ਹੈ, ਜੋ ਕਿ ਪੰਜਾਬ ਪੁਲਿਸ ਅਤੇ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਲਈ ਸਭ ਤੋਂ ਵੱਧ ਲੋੜੀਂਦੇ ਮੁਲਜ਼ਮ ਹੈ।
ਛਾਪੇਮਾਰੀ ਦੌਰਾਨ, ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਤੋਂ 5 ਪਿਸਤੌਲ, ਇੱਕ ਅਸਾਲਟ ਰਾਈਫਲ, ਸੈਂਕੜੇ ਗੋਲੀਆਂ, ਉੱਚ-ਸਮਰੱਥਾ ਵਾਲੇ ਮੈਗਜ਼ੀਨ ਅਤੇ $15,000 ਤੋਂ ਵੱਧ ਨਕਦੀ ਜ਼ਬਤ ਕੀਤੀ ਹੈ। ਇਹ ਕਾਰਵਾਈ 11 ਜੁਲਾਈ ਨੂੰ ਇੱਕ ਯੋਜਨਾਬੱਧ ਕਾਰਵਾਈ ਤਹਿਤ ਕੀਤੀ ਗਈ ਸੀ, ਜਿਸ ਵਿੱਚ ਸਟਾਕਟਨ, ਮੈਂਟੇਕਾ, ਸਟੈਨਿਸਲਾਸ ਕਾਉਂਟੀ ਦੀਆਂ ਸਵੈਟ ਟੀਮਾਂ ਅਤੇ ਐਫਬੀਆਈ ਦੀ ਵਿਸ਼ੇਸ਼ ਟੀਮ ਸ਼ਾਮਲ ਸੀ। ਇਸ ਕਾਰਵਾਈ ਦਾ ਉਦੇਸ਼ ਇੱਕ ਗੈਂਗ ਨਾਲ ਸਬੰਧਤ ਅਗਵਾ ਅਤੇ ਤਸ਼ੱਦਦ ਦੇ ਮਾਮਲੇ ਦੀ ਜਾਂਚ ਕਰਨਾ ਸੀ, ਪਰ ਇਸ ਨਾਲ ਭਾਰਤ ਤੋਂ ਭਗੌੜੇ ਮੁਲਜ਼ਮਾਂ ਅਤੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਵੀ ਹੋਈI FBI ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅੱਠ ਮੁਲਜ਼ਮਾਂ ਦੇ ਨਾਮ ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰ ਸਿੰਘ ਉਰਫ਼ ਪਵਿੱਤਰ ਬਟਾਲਾ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ, ਸਰਬਜੀਤ ਸਿੰਘ ਹਨI ਐਫਬੀਆਈ ਨੇ ਇਸ ਕਾਰਵਾਈ ਨੂੰ 'ਸਮਰ ਹੀਟ ਇਨੀਸ਼ੀਏਟਿਵ' ਨਾਮ ਦਿੱਤਾ ਹੈ, ਜਿਸਦਾ ਉਦੇਸ਼ ਅਮਰੀਕਾ ਦੇ ਅੰਦਰ ਸਰਗਰਮ ਗੈਂਗਾਂ ਅਤੇ ਖਤਰਨਾਕ ਅਪਰਾਧੀਆਂ ਦੇ ਨੈੱਟਵਰਕ ਨੂੰ ਖ਼ਤਮ ਕਰਨਾ ਹੈ। ਐਫਬੀਆਈ ਡਾਇਰੈਕਟਰ ਪਟੇਲ ਦੁਆਰਾ ਸ਼ੁਰੂ ਕੀਤੀ ਗਈ ਇਸ ਕਾਰਵਾਈ ਦਾ ਉਦੇਸ਼ ਅਮਰੀਕਾ ਦੇ ਸ਼ਹਿਰਾਂ ਅਤੇ ਭਾਈਚਾਰਿਆਂ ਨੂੰ ਦੁਬਾਰਾ ਸੁਰੱਖਿਅਤ ਬਣਾਉਣਾ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਕਰਨਾ ਹੈ।
ਇਨ੍ਹਾਂ ਗ੍ਰਿਫ਼ਤਾਰੀਆਂ ਵਿੱਚੋਂ ਸਭ ਤੋਂ ਵੱਧ ਲੋੜੀਂਦਾ ਨਾਮ ਪਵਿੱਤਰ ਸਿੰਘ ਉਰਫ਼ ਪਵਿੱਤਰ ਬਟਾਲਾ ਹੈ, ਜੋ ਪੰਜਾਬ ਪੁਲਿਸ ਅਤੇ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਲਈ ਸਭ ਤੋਂ ਵੱਧ ਲੋੜੀਂਦਾ ਮੁਲਜ਼ਮ ਹੈ। ਉਹ ਗੈਂਗਸਟਰ ਲਖਬੀਰ ਸਿੰਘ ਦੇ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਨਾਮਕ ਸੰਗਠਨ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਐਨਆਈਏ ਨੇ ਪਹਿਲਾਂ ਹੀ ਉਸਦੇ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਅਤੇ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।
ਭਾਰਤੀ ਖੁਫੀਆ ਏਜੰਸੀਆਂ ਦੇ ਅਨੁਸਾਰ, ਇਹ ਸਾਰੇ ਮੁਲਜ਼ਮ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਏ ਸਨ ਅਤੇ ਉੱਥੋਂ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਸਨ। ਭਾਰਤ ਤੋਂ ਫਰਾਰ ਹੋਣ ਤੋਂ ਬਾਅਦ, ਅਜਿਹੇ ਬਹੁਤ ਸਾਰੇ ਗੈਂਗਸਟਰ ਅਮਰੀਕਾ ਵਿੱਚ ਪਨਾਹ ਲੈ ਚੁੱਕੇ ਹਨ ਅਤੇ ਉੱਥੇ ਰਹਿ ਕੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਨਾਮ ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਹਨ।
Get all latest content delivered to your email a few times a month.