ਤਾਜਾ ਖਬਰਾਂ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਲਏ ਗਏ ਫ਼ੈਸਲਿਆਂ ਉੱਤੇ ਗੱਲ ਕਰਦਿਆਂ ਕਿਹਾ ਕਿ ਹਰ ਪੰਜਾਬੀ ਨੂੰ 10 ਲੱਖ ਦਾ ਮੁਫ਼ਤ ਇਲਾਜ ਮਿਲੇਗਾ ਤੇ ਮਹਿਲਾ ਸਰਪੰਚਾਂ ਨੂੰ ਹਜ਼ੂਰ ਸਾਹਿਬ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ।ਬੀਬੀਐਮਬੀ ਤੇ ਸੀਸੀਐਸਐੱਫ ਦੀ ਤਾਇਨਾਤੀ ਵਾਲਾ ਫ਼ੈਸਲਾ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਲੈ ਕੇ ਕੱਲ੍ਹ ਸਦਨ 'ਚ ਮਤਾ ਆਵੇਗਾ।ਉਨ੍ਹਾਂ ਕਿਹਾ ਕਿ ਬੇਅਦਬੀ ਦੇ ਬਿੱਲ ਨੂੰ ਲੈਕੇ ਖਰੜਾ ਤਿਆਰ ਹੈ ਤੇ ਕੱਲ੍ਹ ਵਿਧਾਨ ਸਭਾ ਚ ਬਿਲ ਪੇਸ਼ ਹੋਵੇਗਾ । ਇਸ ਨੂੰ ਲੈ ਕੇ ਲੋਕਾਂ ਦੀ ਰਾਏ ਲਈ ਜਾਵੇਗੀ ।
ਉਨ੍ਹਾ ਕਿਹਾ ਕਿ ਸਿਹਤ ਕਾਰਡ ਲਈ ਹਸਪਤਾਲ ਜਾਂ ਕਿਤੇ ਹੋਰ ਜਾ ਕੇ ਕਿਸੇ ਕਿਸਮ ਦਾ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ, ਸਿਹਤ ਕਾਰਡ ਬਾਅਦ ਵਿਚ ਬਣਾਏ ਜਾਣਗੇ, ਪਰ ਪਹਿਲਾਂ ਆਧਾਰ ਕਾਰਡ ਜਾਂ ਵੋਟਰ ਕਾਰਡ ਉੱਤੇ ਵੀ ਇਲਾਜ ਕੀਤਾ ਜਾਵੇਗਾ। 552 ਨਿੱਜੀ ਹਸਪਤਾਲਾਂ ਨੂੰ ਵੀ ਇਮਪੈਨਲ ਕੀਤਾ ਗਿਆ ਹੈ, ਜਿਨਾਂ ਨੂੰ ਬਾਅਦ ਵਿਚ ਵਧਾ ਕੇ ਇਕ ਹਜ਼ਾਰ ਤੋਂ ਉੱਪਰ ਕਰ ਦਿੱਤਾ ਜਾਵੇਗਾ।
Get all latest content delivered to your email a few times a month.