ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬੀ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਦੋ ਸਾਲਾਂ ਤੋਂ ਸੈਂਸਰ ਬੋਰਡ ਦੀ ਹਰੀ ਝੰਡੀ ਦਾ ਇੰਤਜਾਰ ਕਰ ਰਹੀ ਹੈ। ਬੋਰਡ ਇਸ ਫਿਲਮ ਨੂੰ ਲੈ ਕੇ ਇੰਨਾ ਸਖ਼ਤ ਦਿਖਾਈ ਦੇ ਰਿਹਾ ਹੈ ਕਿ ਹੁਣ ਫਿਲਮ ਨਿਰਮਾਤਾ ਵੀ ਇਹ ਸਮਝਣ ਵਿੱਚ ਅਸਮਰੱਥ ਹਨ ਕਿ ਜਦੋਂ ਅਜਿਹੀਆਂ ਫਿਲਮਾਂ ਪਹਿਲਾਂ ਰਿਲੀਜ਼ ਹੋ ਚੁੱਕੀਆਂ ਹਨ ਤੇ ਕੋਈ ਹੰਗਾਮਾ ਨਹੀਂ ਹੋਇਆ, ਤਾਂ ਸੈਂਸਰ ਬੋਰਡ ਨੂੰ ਸੱਚੀ ਘਟਨਾ ‘ਤੇ ਆਧਾਰਿਤ ਉਨ੍ਹਾਂ ਦੀ ਫਿਲਮ ਨਾਲ ਇੰਨੀ ਸਮੱਸਿਆ ਕਿਉਂ ਹੈ। ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਸੈਂਸਰ ਬੋਰਡ ਉਨ੍ਹਾਂ ਦੀ ਫਿਲਮ ਲਈ ਕਿਸ ਤਰ੍ਹਾਂ ਦੇ ਕੱਟ ਲਗਾਉਣ ਦੀ ਸਲਾਹ ਦੇ ਰਿਹਾ ਹੈ।
ਜਦੋਂ ਹਨੀ ਤ੍ਰੇਹਨ ਨੂੰ ਪੁੱਛਿਆ ਕਿ ਸੈਂਸਰ ਬੋਰਡ ਵੱਲੋਂ ਕਿਸ ਤਰ੍ਹਾਂ ਦੇ ਸੀਨ ਤੇ ਕੱਟ ਲਗਾਉਣ ਲਈ ਕਿਹਾ ਗਿਆ ਹੈ ਜਾਂ ਉਨ੍ਹਾਂ ਨੂੰ ਕਿਹੜੇ ਦ੍ਰਿਸ਼ ਇਤਰਾਜ਼ਯੋਗ ਲੱਗਦੇ ਹਨ, ਤਾਂ ਹਨੀ ਨੇ ਕਿਹਾ, ਫਿਲਮ ਵਿੱਚ ਗੁਰਬਾਣੀ ਹੈ…ਹੁਣ ਇਹ ਪੰਜਾਬ ਦੀ ਫਿਲਮ ਹੈ, ਇਸ ਵਿੱਚ ਗੁਰਬਾਣੀ ਹੈ, ਤਾਂ ਕੀ ਸਮੱਸਿਆ ਹੋ ਸਕਦੀ ਹੈ। ਤੁਸੀਂ ਗੁਰਬਾਣੀ ਹਟਾ ਦਿਓ। ਇਸਦਾ ਕਾਰਨ ਕੀ ਹੈ, ਉਹ ਵੀ ਨਹੀਂ ਜਾਣਦੇ। ਇਸ ਤੋਂ ਇਲਾਵਾ, ਉਨ੍ਹਾਂ ਦਾ ਕਹਿਣਾ ਹੈ ਕਿ ਤਰਨ ਤਾਰਨ ਦਾ ਨਾਮ ਨਹੀਂ ਲਿਆ ਜਾਵੇਗਾ। ਦੁਰਗਿਆਣਾ ਪੱਟੀ… ਇਨ੍ਹਾਂ ਸਾਰੀਆਂ ਥਾਵਾਂ ਦੇ ਫੈਕਟਸ ਕਾਨੂੰਨੀ ਦਸਤਾਵੇਜ਼ਾਂ ਵਿੱਚ ਹਨ, ਤਾਂ ਫਿਰ ਸਾਨੂੰ ਹੀ ਕਿਉਂ ਇਹ ਸਭ ਕੁਝ ਹਟਾਉਣ ਲਈ ਕਿਹਾ ਜਾ ਰਿਹਾ ਹੈ।
Get all latest content delivered to your email a few times a month.