ਤਾਜਾ ਖਬਰਾਂ
ਮੰਗਲਵਾਰ ਸਵੇਰੇ ਨੇਪਾਲ-ਚੀਨ ਸਰਹੱਦ ਦੇ ਨੇੜੇ ਰਾਸੁਵਾ ਜ਼ਿਲ੍ਹੇ ਵਿੱਚ ਅਚਾਨਕ ਆਏ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ। ਨੇਪਾਲ ਪੁਲਿਸ ਦੇ ਅਨੁਸਾਰ ਹੁਣ ਤੱਕ 7 ਲੋਕਾਂ ਦੀ ਲਾਸ਼ ਮਿਲ ਚੁੱਕੀ ਹੈ ਜਦਕਿ 18 ਵਿਅਕਤੀ ਅਜੇ ਵੀ ਲਾਪਤਾ ਹਨ। ਲਾਪਤਾ ਹੋਣ ਵਾਲਿਆਂ ਵਿੱਚ ਤਿੰਨ ਨੇਪਾਲੀ ਪੁਲਿਸ ਕਰਮਚਾਰੀ, ਛੇ ਚੀਨੀ ਨਾਗਰਿਕ ਅਤੇ ਨੌਂ ਹੋਰ ਆਮ ਨਾਗਰਿਕ ਸ਼ਾਮਲ ਹਨ।
55 ਲੋਕਾਂ ਦੀ ਜਾਨ ਬਚਾਈ ਗਈ, ਪਰ ਹੜ੍ਹਾਂ ਦਾ ਕਾਰਨ ਇੱਕ ਗੰਭੀਰ ਪਰਾਕ੍ਰਿਤਿਕ ਪ੍ਰਕਿਰਿਆ ਸੀ। ਨੇਪਾਲ ਦੇ ਮੌਸਮ ਵਿਭਾਗ ਅਤੇ ਜਲ ਵਿਗਿਆਨ ਵਿਭਾਗ ਨੇ ਸੈਟੇਲਾਈਟ ਤਸਵੀਰਾਂ ਅਤੇ ਭੂ-ਵਿਗਿਆਨਿਕ ਅਧਿਐਨਾਂ ਦੇ ਆਧਾਰ 'ਤੇ ਦੱਸਿਆ ਕਿ ਤਿੱਬਤ ਦੀ ਸਰਹੱਦ 'ਤੇ ਲਹੇਂਡੇ ਨਦੀ ਦੇ ਉੱਪਰਲੇ ਕੈਚਮੈਂਟ ਖੇਤਰ ਵਿੱਚ ਪਰਮਾਫ੍ਰੌਸਟ ਦਾ ਹਿੱਸਾ ਟੁੱਟਣ ਕਾਰਨ ਇਹ ਹੜ੍ਹ ਆਈ।
ਪਰਮਾਫ੍ਰੌਸਟ ਉਹ ਖੇਤਰ ਹੁੰਦੇ ਹਨ ਜਿੱਥੇ ਚੱਟਾਨ, ਮਿੱਟੀ ਅਤੇ ਬਰਫ਼ ਦਾ ਮਿਸ਼ਰਣ ਸਾਲ ਭਰ 0 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿੰਦਾ ਹੈ। ਪਰ ਗਲੋਬਲ ਵਾਰਮਿੰਗ ਕਾਰਨ ਵਧਦੇ ਤਾਪਮਾਨ ਅਤੇ ਬਾਰਿਸ਼ ਇਸ ਨੂੰ ਅਸਥਿਰ ਕਰ ਰਹੀ ਹੈ, ਜਿਸ ਨਾਲ ਅਚਾਨਕ ਹੜ੍ਹਾਂ ਜਾਂ ਜ਼ਮੀਨ ਖਿਸਕਣ ਵਾਲੀਆਂ ਘਟਨਾਵਾਂ ਵਧ ਰਹੀਆਂ ਹਨ।
ਹੜ੍ਹ ਨੇ ਗੋਸਾਈਕੁੰਡਾ, ਅਮਛੋਡਿੰਗਮੋ, ਉੱਤਰਗਯਾ ਅਤੇ ਕਾਲਿਕਾ ਪੇਂਡੂ ਨਗਰਪਾਲਿਕਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਪਾਸਾਂਗ ਲਹਾਮੂ ਹਾਈਵੇਅ ਦਾ ਇੱਕ ਹਿੱਸਾ ਵੀ ਢਹਿ ਗਿਆ, ਜਿਸ ਨਾਲ ਘੁੰਚੇ ਤੋਂ ਤਿਮੁਰੇ ਤੱਕ ਦਾ ਸੜਕ ਰਾਸ਼ਤਾ ਬੰਦ ਹੋ ਗਿਆ ਹੈ।
ਤਿੱਬਤ ਵਾਲੀ ਪਾਸੇ ਲਹੇਂਡੇ ਨਦੀ ਵਿੱਚ ਘੱਟੋ-ਘੱਟ ਸੱਤ ਗਲੇਸ਼ੀਅਰ ਝੀਲਾਂ ਹਨ ਜੋ ਹੜ੍ਹ ਵਲ ਸੰਕੇਤ ਕਰ ਰਹੀਆਂ ਹਨ। ਇਹ ਹੜ੍ਹ, ਟਿਬੂ, ਪੁਰੂਪੇ ਅਤੇ ਲੰਗਟਾਂਗ ਹਿਮਾਲ ਖੇਤਰ ਤੋਂ ਆ ਰਹੀਆਂ ਸਹਾਇਕ ਨਦੀਆਂ ਦੇ ਮਿਲਾਪ ਨਾਲ ਹੋਈ। ਲਹੇਂਡੇ ਨਦੀ, ਰਸੁਵਾਗਧੀ ਵਿਖੇ ਤ੍ਰਿਸ਼ੂਲੀ ਨਦੀ ਨਾਲ ਮਿਲਦੀ ਹੈ, ਜੋ ਹੜ੍ਹ ਕਾਰਨ ਲਬਾਲਬ ਭਰ ਗਈ।
ਰਾਹਤ ਕਾਰਜ ਜਾਰੀ, ਪਰ ਖਰਾਬ ਮੌਸਮ ਅਤੇ ਸੜਕਾਂ ਦੀ ਹਾਲਤ ਕਾਰਨ ਬਚਾਅ ਵਿਚ ਰੁਕਾਵਟ ਆ ਰਹੀ ਹੈ। ਹਾਲੇ ਤੱਕ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਮਿਲੀ।
Get all latest content delivered to your email a few times a month.