IMG-LOGO
ਹੋਮ ਪੰਜਾਬ, ਰਾਸ਼ਟਰੀ, ਪੰਜਾਬ 'ਚ 8 ਜੁਲਾਈ ਨੂੰ ਲਾਂਚ ਹੋਵੇਗੀ ‘ਕੇਜਰੀਵਾਲ ਮਾਡਲ’ ਕਿਤਾਬ

ਪੰਜਾਬ 'ਚ 8 ਜੁਲਾਈ ਨੂੰ ਲਾਂਚ ਹੋਵੇਗੀ ‘ਕੇਜਰੀਵਾਲ ਮਾਡਲ’ ਕਿਤਾਬ

Admin User - Jul 05, 2025 12:03 PM
IMG

ਚੰਡੀਗੜ੍ਹ- ‘ਕੇਜਰੀਵਾਲ ਮਾਡਲ’ ਨਾਮ ਦੀ ਇੱਕ ਕਿਤਾਬ 8 ਜੁਲਾਈ 2025 ਨੂੰ ਮੋਹਾਲੀ ਵਿਖੇ ਲਾਂਚ ਕੀਤੀ ਜਾ ਰਹੀ ਹੈ। ਇਹ ਕਿਤਾਬ ਆਮ ਆਦਮੀ ਪਾਰਟੀ ਦੇ ਆਗੂ ਅਤੇ ਨੀਤੀ ਮਾਹਿਰ ਜੈਸਮੀਨ ਸ਼ਾਹ ਵੱਲੋਂ ਲਿਖੀ ਗਈ ਹੈ।

ਇਸ ਕਿਤਾਬ ਦੱਸਿਆ ਗਿਆ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਪ੍ਰਸ਼ਾਸਨ ਵਿੱਚ ਸੁਧਾਰ ਲਿਆਂਦਾ ਤੇ ਇਹ ਬਦਲਾਅ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਚੰਗੀ ਉਦਾਹਰਣ ਕਿਵੇਂ ਬਣ ਸਕਦੇ ਹਨ।

ਇਸ ਵਿੱਚ ਦਿੱਲੀ ਦੇ ਸ਼ਾਸਨ ਮਾਡਲ ਨੂੰ ਵਿਸਥਾਰ ਵਿੱਚ ਦੱਸਿਆ ਗਿਆ ਹੈ।

ਪਿਛਲੇ 10 ਸਾਲਾਂ ਵਿੱਚ ਦਿੱਲੀ ਵਿੱਚ ਹੋਏ ਸੁਧਾਰਾਂ ਨੂੰ ਇੱਕ ਕੇਸ ਸਟੱਡੀ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਨੂੰ ਭਾਰਤ ਦੇ ਭਵਿੱਖ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਕਿਹਾ ਗਿਆ ਹੈ, ਜੋ ਦੇਸ਼ ਨੂੰ ਵਿਕਾਸ ਦੀ ਇੱਕ ਨਵੀਂ ਦਿਸ਼ਾ ਦਿਖਾ ਸਕਦਾ ਹੈ। 

ਇਸ ਦੌਰਾਨ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਕਿਤਾਬ ਦੇ ਲੇਖਕ ਜੈਸਮੀਨ ਸ਼ਾਹ ਮੌਜੂਦ ਰਹਿਣਗੇ। ਇਹ ਪ੍ਰੋਗਰਾਮ ਆਮ ਆਦਮੀ ਪਾਰਟੀ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਸਾਬਤ ਹੋਵੇਗਾ, ਜਿੱਥੇ ਪਾਰਟੀ ਆਪਣੇ ਸ਼ਾਸਨ ਮਾਡਲ ਦੀਆਂ ਪ੍ਰਾਪਤੀਆਂ ਨੂੰ ਨਾ ਸਿਰਫ਼ ਪੰਜਾਬ ਵਿੱਚ ਸਗੋਂ ਰਾਸ਼ਟਰੀ ਪੱਧਰ ‘ਤੇ ਵੀ ਜਨਤਾ ਦੇ ਸਾਹਮਣੇ ਪੇਸ਼ ਕਰੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.