ਤਾਜਾ ਖਬਰਾਂ
ਚੰਡੀਗੜ੍ਹ, 2 ਜੁਲਾਈ- ਰਾਜ ਭਵਨ ਵੱਲੋਂ ਜਾਰੀ ਪੱਤਰ ਅਨੁਸਾਰ ਕੱਲ੍ਹ ਸਿਰਫ਼ ਇੱਕ ਹੀ ਵਿਧਾਇਕ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਵਾਈ ਜਾਵੇਗੀ। ਮੰਤਰੀ ਮੰਡਲ 'ਚ ਵੱਡੇ ਫੇਰਬਦਲ ਦੀਆਂ ਚਲ ਰਹੀਆਂ ਅਟਕਲਾਂ ਨੂੰ ਇਸ ਨਾਲ ਠੰਡ ਪੈ ਗਈ ਹੈ। ਪਹਿਲਾਂ ਇਹ ਉਮੀਦ ਲਗਾਈ ਜਾ ਰਹੀ ਸੀ ਕਿ ਕੁਝ ਮੌਜੂਦਾ ਮੰਤਰੀ ਹਟਾਏ ਜਾਣਗੇ ਅਤੇ ਨਵੇਂ ਚਿਹਰੇ ਆਉਣਗੇ, ਪਰ ਹੁਣ ਸਿਰਫ਼ ਸੰਜੀਵ ਅਰੋੜਾ ਨੂੰ ਹੀ ਨਵਾਂ ਮੰਤਰੀ ਬਣਾਏ ਜਾਣ ਦੀ ਪੁਸ਼ਟੀ ਹੋਈ ਹੈ। Arvind Kejriwal ਅਤੇ CM Bhagwant Mann ਪਹਿਲਾਂ ਹੀ ਉਨ੍ਹਾਂ ਦੇ ਨਾਮ ਦਾ ਐਲਾਨ ਕਰ ਚੁੱਕੇ ਹਨ।
Get all latest content delivered to your email a few times a month.