ਤਾਜਾ ਖਬਰਾਂ
ਬੰਗਲਾਦੇਸ਼, 29 ਜੂਨ – ਬੰਗਲਾਦੇਸ਼ ਦੇ ਕੁਮਿਲਾ ਜ਼ਿਲ੍ਹੇ ਦੇ ਮੁਰਾਦਨਗਰ ਉਪਜਿਲਾ ਵਿੱਚ ਇਕ 21 ਸਾਲਾ ਔਰਤ ਨਾਲ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਮੁੱਖ ਸ਼ੱਕੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦਾ ਸਥਾਨਕ ਆਗੂ 38 ਸਾਲਾ ਫਜ਼ੋਰ ਅਲੀ ਹੈ। ਫ਼ਜ਼ੋਰ ਅਲੀ ਨੇ, ਰਾਤ 10 ਵਜੇ ਦੇ ਕਰੀਬ, ਰਾਮਚੰਦਰਪੁਰ ਪਚਕਿੱਟਾ ਪਿੰਡ ਵਿੱਚ ਪੀੜਤਾ ਦੇ ਪਿਤਾ ਦੇ ਘਰ ਵਿੱਚ ਜਬਰਦਸਤੀ ਦਾਖਲ ਹੋ ਕੇ ਉਸ 'ਤੇ ਹਮਲਾ ਕੀਤਾ। ਪੀੜਤਾ ਆਪਣੇ ਬੱਚਿਆਂ ਸਮੇਤ ਤਿਉਹਾਰੀ ਦੌਰੇ ਲਈ ਪਿਤਾ ਦੇ ਘਰ ਆਈ ਹੋਈ ਸੀ, ਜਦਕਿ ਉਸ ਦਾ ਪਤੀ ਵਿਦੇਸ਼ (ਦੁਬਈ) ਵਿਚ ਕੰਮ ਕਰ ਰਿਹਾ ਹੈ। ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰਨ 'ਤੇ ਅਲੀ ਨੇ ਜਬਰਦਸਤੀ ਘਰ ਵਿੱਚ ਦਾਖਲ ਹੋ ਕੇ ਇਹ ਘਿਨੌਣੀ ਘਟਨਾ ਅੰਜਾਮ ਦਿੱਤੀ। ਹਮਲੇ ਤੋਂ ਬਾਅਦ ਅਲੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਹਾਲਾਂਕਿ ਸਥਾਨਕ ਲੋਕਾਂ ਨੇ ਉਸ ਨੂੰ ਫੜ ਕੇ ਕੁੱਟਿਆ ਵੀ। ਪੁਲਿਸ ਨੇ ਅੱਜ ਸਵੇਰੇ ਢਾਕਾ ਦੇ ਸੈਦਾਬਾਦ ਖੇਤਰ ਤੋਂ ਫਜ਼ੋਰ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿੱਚ ਫ਼ਜ਼ੋਰ ਅਲੀ ਸਮੇਤ ਕੁੱਲ 5 ਵਿਅਕਤੀਆਂ ਨੂੰ ਜਬਰ ਜਨਾਹ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਪੀੜਤਾ ਦੀ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਪਹੂੰਚਾਉਣ ਵਾਲੇ 3 ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।
Get all latest content delivered to your email a few times a month.