ਤਾਜਾ ਖਬਰਾਂ
ਚੰਡੀਗੜ੍ਹ- ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਸਦੇ ਨੌਜਵਾਨ ਰਿਸ਼ਤੇਦਾਰ ਬੀਤੀ ਕੱਲ ਦੇਰ ਰਾਤ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਇਲਾਕੇ ਦੇ ਕਾਦੀਆਂ ਦੀ ਚੁੰਗੀ ਤੇ ਇਕ ਸਕਾਰਪੀਓ ਦੇ ਵਿੱਚ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਿਖੋਵਾਲ ਥਾਣਾ ਘੁੰਮਣ ਕਲਾਂ ਅਤੇ ਉਸਦੀ ਇੱਕ ਰਿਸ਼ਤੇਦਾਰ ਔਰਤ ਹਰਜੀਤ ਕੌਰ ਬਾਸੀ ਭਗਵਾਨਪੁਰ ਜੋ ਕਿ ਕਈ ਕਤਲਾਂ/ ਫਿਰੋਤੀਆਂ ਦੇ ਮਾਮਲੇ ਚ ਜੇਲ ਵਿੱਚ ਬੰਦ ਜੱਗੂ ਭਗਵਾਨਪੁਰੀਏ ਦੀ ਮਾਤਾ ਦੱਸੀ ਜਾ ਰਹੀ ਹੈ । ਇਸ ਦੇ ਨਾਲ ਹੀ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਕਤਲ ਦੀ ਜਿੰਮੇਵਾਰੀ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲਈ ਹੈ, ਇਸ ਦੇ ਨਾਲ ਹੀ ਪ੍ਰਭ ਦਾਸੂਵਾਲ ਤੇ ਕੌਂਸ਼ਲ ਚੌਧਰੀ ਨੇ ਵੀ ਜ਼ਿਮੇਵਾਰੀ ਲਈ ਹੈ। ਉਨ੍ਹਾਂ ਨੇ ਇਸ ਦੀ ਜ਼ਿਮੇਵਾਰੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਲਈ ਹੈ।
Get all latest content delivered to your email a few times a month.