ਤਾਜਾ ਖਬਰਾਂ
ਮਾਨਸਾ, 27 ਜੂਨ ( ਸੰਜੀਵ ਜਿੰਦਲ ) : SSP ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਮਿਤੀ 23.06.2025 ਮਾਨਸਾ ਕੈਂਚੀਆਂ ਤੇ ਲੜਾਈ ਦੌਰਾਨ ਹੋਏ ਕਤਲ ਦੇ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮਿਤੀ 23-06-2025 ਨੂੰ ਥਾਣਾ ਸਦਰ ਮਾਨਸਾ ਪੁਲਿਸ ਪਾਸ ਇਤਲਾਹ ਮਿਲੀ ਕਿ ਮਾਨਸਾ ਕੈਂਚੀਆਂ ਤੇ ਸਤਨਾਮ ਸਿੰਘ (ਉਮਰ 36 ਸਾਲ) ਪੁੱਤਰ ਗੁਰਮੀਤ ਸਿੰਘ ਵਾਸੀ ਚੁੱਘਾ ਜਿਲ੍ਹਾ ਫਿਰੋਜਪੁਰ ਦਾ ਦਿਨ-ਦਿਹਾੜੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ ਗੁਰਮੀਤ ਸਿੰਘ ਦੇ ਬਿਆਨ ਪਰ ਮੁੱ: ਨੰ:167 ਮਿਤੀ 23.06.2025 ਅ/ਧ 103,190,
191(3), ਬੀ.ਐਨ.ਐਸ, ਥਾਣਾ ਸਦਰ ਮਾਨਸਾ ਬਰਖਿਲਾਫ ਜੈਪਾਲ ਪੁੱਤਰ ਬੰਤ ਸਿੰਘ ਵਾਸੀ ਭਾਦੜਾ, ਚਮਨਾ ਸਿੱਧੂ ਪੁੱਤਰ ਨਾ ਮਾਲੂਮ, ਲਖਵਿੰਦਰ ਸਿੰਘ ਉਰਫ ਕੰਗ ਪੁੱਤਰ ਨਾ ਮਾਲੂਮ ਵਾਸੀਆਨ ਨਾਮਲੂਮ ਸਮੇਤ 14/15 ਅਣਪਛਾਤੇ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਸ਼੍ਰੀ ਮਨਮੋਹਨ ਸਿੰਘ ਔਲਖ, ਕਪਤਾਨ ਪੁਲਿਸ(ਇਨਵੈ:) ਮਾਨਸਾ, ਸ਼੍ਰੀ ਜਸਵਿੰਦਰ ਸਿੰਘ, ਉਪ. ਕਪਤਾਨ ਪੁਲਿਸ(ਡੀ) ਮਾਨਸਾ, ਸ਼੍ਰੀ ਬੂਟਾ ਸਿੰਘ, ਉਪ ਕਪਤਾਨ ਪੁਲਿਸ (ਸ:ਡ) ਮਾਨਸਾ ਦੀ ਦੇਖ ਰੇਖ ਹੇਠ ਅਤੇ ਇੰਸ:ਬੇਅੰਤ ਕੌਰ ਮੁੱਖ ਅਫਸਰ ਥਾਣਾ ਸਦਰ ਮਾਨਸਾ, ਐਸ.ਆਈ ਦੀਪ ਸਿੰਘ ਚੌਂਕੀ ਇੰਚਰਾਜ ਠੂਠਿਆਵਾਲੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।ਜਿਹਨਾਂ ਵੱਲੋ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਮੁਕਦੱਮੇ ਵਿੱਚ ਕਰਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜੋਗਾ ਨੂੰ ਨਾਮਜਦ ਕਰਕੇ ਦੋਸ਼ੀ ਲਖਵਿੰਦਰ ਸਿੰਘ (ਉਮਰ ਕਰੀਬ 26 ਸਾਲ )ਉਰਫ ਕੰਗ ਪੁੱਤਰ ਸੁਖਰਾਜ ਸਿੰਘ ਵਾਸੀ ਬਾਜੇਕਾ ਅਤੇ ਕਰਨਪ੍ਰੀਤ ਸਿੰਘ (ਉਮਰ ਕਰੀਬ 25 ਸਾਲ ) ਪੁੱਤਰ ਜਰਨੈਲ ਸਿੰਘ ਵਾਸੀ ਜੋਗਾ ਨੂੰ ਜਿਲ੍ਹਾ ਸਿਰਸਾ ਤੋਂ ਗ੍ਰਿਫਤਾਰ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸਤਨਾਮ ਸਿੰਘ ਉਕਤ Dog ਰੇਸਿੰਗ ਗੇਮਾਂ ਵਿੱਚ ਹਿੱਸਾ ਲੈਂਦਾ ਸੀ। ਜਿਸ ਸਬੰਧੀ ਜੈਪਾਲ ਸਿੰਘ ਉਕਤ ਪਾਰਟੀ ਨਾਲ ਮੋਬਾਇਲ ਪਰ ਬਹਿਸਬਾਜੀ ਕਰਦੇ ਰਹਿੰਦੇ ਸਨ।ਜਿਸ ਕਰਕੇ ਦੋਵਾਂ ਪਾਰਟੀਆਂ ਨੇ ਮੋਬਾਇਲ ਫੋਨ ਪਰ ਟਾਇਮ ਫਿਕਸ ਕਰਕੇ ਲੜਾਈ ਹੋਣ ਤੇ ਸਤਨਾਮ ਸਿੰਘ ਉਕਤ ਦਾ ਕਤਲ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸਤੇ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ। ਇਸ ਤੋਂ ਇਲਾਵਾ ਵਾਰਦਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਤਾਰ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ।
Get all latest content delivered to your email a few times a month.