ਤਾਜਾ ਖਬਰਾਂ
ਅੰਮ੍ਰਿਤਸਰ (ਮਲਕੀਤ ਸਿੰਘ ਚੀਦਾ)- ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਸਦੇ ਨੌਜਵਾਨ ਰਿਸ਼ਤੇਦਾਰ ਬੀਤੀ ਕੱਲ ਦੇਰ ਰਾਤ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ।।
ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਇਲਾਕੇ ਦੇ ਕਾਦੀਆਂ ਦੀ ਚੁੰਗੀ ਤੇ ਇਕ ਸਕਾਰਪੀਓ ਦੇ ਵਿੱਚ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਿਖੋਵਾਲ ਥਾਣਾ ਘੁੰਮਣ ਕਲਾਂ ਅਤੇ ਉਸਦੀ ਇੱਕ ਰਿਸ਼ਤੇਦਾਰ ਔਰਤ ਹਰਜੀਤ ਕੌਰ ਬਾਸੀ ਭਗਵਾਨਪੁਰ ਜੋ ਕਿ ਕਈ ਕਤਲਾਂ/ ਫਿਰੋਤੀਆਂ ਦੇ ਮਾਮਲੇ ਚ ਜੇਲ ਵਿੱਚ ਬੰਦ ਜੱਗੂ ਭਗਵਾਨਪੁਰੀਏ ਦੀ ਮਾਤਾ ਦੱਸੀ ਜਾ ਰਹੀ ਹੈ । ਸੂਤਰ ਦੱਸਦੇ ਹਨ ਕਿ ਜਦੋਂ ਉਹ ਸਕਾਰਪੀਓ ਕਾਰ ਤੇ ਜਾ ਰਹੇ ਸਨ ਤਾਂ ਉਹਨਾਂ ਤੇ ਅਣਪਛਾਤਿਆਂ ਨੇ ਗੋਲੀਆਂ ਨਾਲ ਫਾਇਰਿੰਗ ਕਰ ਦਿੱਤੀ । ਇਸ ਦੀ ਸੂਚਨਾ ਮਿਲਣ ਤੇ ਬਟਾਲਾ ਪੁਲਿਸ ਮੌਕੇ ਤੇ ਪੁੱਜੀ । ਪੁਲਿਸ ਨੇ ਇਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਜਦੋਂ ਲਜਾਇਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਸਕਾਰਪਿਓ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ । ਭਾਵੇਂ ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰ ਦੱਸਦੇ ਹਨ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਜੋ ਕਿ ਗੰਭੀਰ ਰੂਪ ਵਿੱਚ ਜਖਮੀ ਸੀ ਵੀ ਦਮ ਤੋੜ ਗਈ ਹੈ।
Get all latest content delivered to your email a few times a month.