IMG-LOGO
ਹੋਮ ਪੰਜਾਬ: ਅੰਮ੍ਰਿਤਸਰ ਵਿੱਚ ਤੇਜ਼ ਬਾਰਿਸ਼ ਕਾਰਨ ਦਰਬਾਰ ਸਾਹਿਬ ਦੇ ਰਸਤੇ ਜਲਭਰਾਅ...

ਅੰਮ੍ਰਿਤਸਰ ਵਿੱਚ ਤੇਜ਼ ਬਾਰਿਸ਼ ਕਾਰਨ ਦਰਬਾਰ ਸਾਹਿਬ ਦੇ ਰਸਤੇ ਜਲਭਰਾਅ...

Admin User - Jun 26, 2025 04:21 PM
IMG

ਅੰਮ੍ਰਿਤਸਰ, 26 ਜੂਨ- ਅੱਜ ਅੰਮ੍ਰਿਤਸਰ ਵਿੱਚ ਸਵੇਰੇ ਤੋਂ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਦਰਬਾਰ ਸਾਹਿਬ ਨੂੰ ਜਾਣ ਵਾਲੇ ਕਈ ਮੁੱਖ ਰਸਤੇ ਪਾਣੀ ਨਾਲ ਭਰ ਗਏ ਹਨ। ਇਹ ਜਲਭਰਾਅ ਸੰਗਤ ਲਈ ਮੁਸ਼ਕਲਾਂ ਦਾ ਕਾਰਨ ਬਣਿਆ, ਜਿਸ ਨਾਲ ਦਰਸ਼ਨ ਕਰਨ ਆ ਰਹੇ ਲੋਕਾਂ ਨੂੰ ਰਸਤੇ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਪਰ, ਇਹ ਮੀਂਹ ਲੋਕਾਂ ਲਈ ਇੱਕ ਰਾਹਤ ਦੀ ਘੜੀ ਵੀ ਬਣ ਕੇ ਆਇਆ, ਜੋ ਪਿਛਲੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਦੀ ਮਾਰ ਸਹਿ ਰਹੇ ਸਨ।

ਰਾਹਗੀਰਾਂ ਵਿੱਚੋਂ ਪਵਨ ਕੁਮਾਰ ਨੇ ਮੀਂਹ ਬਾਰੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਰੱਬ ਨੇ ਮਿਹਰ ਕੀਤੀ, ਹਾਲਾਂਕਿ ਕੁਝ ਸਮੱਸਿਆਵਾਂ ਆਈਆਂ, ਪਰ ਕੁਦਰਤ ਅੱਗੇ ਸਭ ਲਾਚਾਰ ਹਨ। ਇਸ ਸਾਰੇ ਹਾਲਾਤ ਵਿੱਚ ਟਰੈਫਿਕ ਵਿਭਾਗ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ।


ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਟੀਮਾਂ ਵੱਖ-ਵੱਖ ਮੁਕਾਮਾਂ ਤੇ ਤੈਨਾਤ ਕੀਤੀਆਂ ਗਈਆਂ ਹਨ ਤਾਂ ਜੋ ਸੰਗਤ ਨੂੰ ਰਾਹਨੁਮਾਈ ਦਿੱਤੀ ਜਾ ਸਕੇ ਤੇ ਸੁਰੱਖਿਅਤ ਰਸਤੇ ਉੱਤੇ ਲਿਜਾਇਆ ਜਾ ਸਕੇ। ਰਿਲੀਜ਼ ਪੋਇੰਟ, ਪਾਰਕਿੰਗ ਅਤੇ ਹੈਰੀਟੇਜ ਸਟ੍ਰੀਟ 'ਤੇ ਟੀਮਾਂ ਜ਼ਿੰਮੇਵਾਰੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸੇਵਾ ਨਾਲ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਹੈ।



Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.