ਤਾਜਾ ਖਬਰਾਂ
ਨਵੀਂ ਦਿੱਲੀ- ਮੰਗਲਵਾਰ ਰਾਤ ਨੂੰ ਮੈਕਸੀਕੋ ਦੇ ਗੁਆਨਾਜੁਆਟੋ ਰਾਜ ਦੇ ਇਰਾਪੁਆਟੋ ਸ਼ਹਿਰ ਵਿੱਚ ਭਿਆਨਕ ਗੋਲੀਬਾਰੀ ਹੋਈ। ਇਸ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 20 ਲੋਕ ਜ਼ਖਮੀ ਹੋ ਗਏ।
ਉਸ ਸਮੇਂ ਇਰਾਪੁਆਟੋ ਵਿੱਚ ਸੇਂਟ ਜੌਨ ਦ ਬੈਪਟਿਸਟ ਦੇ ਫੈਟੀਵਲ ਦੇ ਮੌਕੇ 'ਤੇ ਲੋਕ ਗਲੀਆਂ ਵਿੱਚ ਨੱਚ ਰਹੇ ਸਨ, ਗਾ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਇਹ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਦਿੱਤੀ।ਮ੍ਰਿਤਕਾਂ ਵਿੱਚੋਂ 11 ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿੱਚ 8 ਪੁਰਸ਼, 2 ਔਰਤਾਂ ਅਤੇ ਇੱਕ 17 ਸਾਲਾ ਨਾਬਾਲਗ ਸ਼ਾਮਲ ਹੈ।
ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ। ਇਸ ਵਿੱਚ, ਜਦੋਂ ਲੋਕ ਜਸ਼ਨ ਮਨਾ ਰਹੇ ਸਨ ਤਾਂ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ।
Get all latest content delivered to your email a few times a month.