IMG-LOGO
ਹੋਮ ਰਾਸ਼ਟਰੀ: ਪਾਣੀਪਤ 'ਚ ਦਰਦਨਾਕ ਸੜਕ ਹਾਦਸਾ: ਬਾਈਕ ਸਵਾਰ ਨੌਜਵਾਨ ਦੀ ਕੈਂਟਰ...

ਪਾਣੀਪਤ 'ਚ ਦਰਦਨਾਕ ਸੜਕ ਹਾਦਸਾ: ਬਾਈਕ ਸਵਾਰ ਨੌਜਵਾਨ ਦੀ ਕੈਂਟਰ ਨਾਲ ਟਕਰਾਉਣ ਕਾਰਨ ਹੋਈ ਭਿਆਨਕ ਮੌਤ...

Admin User - Jun 25, 2025 11:56 AM
IMG

ਪਾਣੀਪਤ ਦੇ ਆਸਣ ਕਲਾਂ ਪਿੰਡ ਨੇੜੇ ਗੁੱਜਰ ਧਰਮ ਕਾਂਟਾ ਦੇ ਕੋਲ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ 35 ਸਾਲਾ ਨੌਜਵਾਨ ਨਰਿੰਦਰ ਦੀ ਮੌਤ ਹੋ ਗਈ। ਨਰਿੰਦਰ, ਜੋ ਮਤਾਲੌਦਾ ਪਿੰਡ ਦਾ ਰਹਿਣ ਵਾਲਾ ਸੀ, ਆਪਣੀ ਬਾਈਕ 'ਤੇ ਮਤਾਲੌਦਾ ਤੋਂ ਖੰਡਾਰਾ ਵੱਲ ਜਾ ਰਿਹਾ ਸੀ। ਰਸਤੇ ਵਿਚ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਉਸ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ।

ਟੱਕਰ ਤੋਂ ਬਾਅਦ ਨੌਜਵਾਨ ਦੀ ਬਾਈਕ ਸੰਤੁਲਨ ਗਵਾ ਬੈਠੀ ਅਤੇ ਤਾਰਾਂ ਵਿੱਚ ਫਸ ਗਈ, ਜਿਸ ਨਾਲ ਉਸ ਦਾ ਸਰੀਰ ਦਰਦਨਾਕ ਢੰਗ ਨਾਲ ਦੋ ਟੁਕੜਿਆਂ ਵਿੱਚ ਵੰਡ ਗਿਆ। ਉਸ ਦੀ ਗਰਦਨ ਕੱਟ ਕੇ ਸੜਕ 'ਤੇ ਡਿੱਗ ਪਈ ਅਤੇ ਧੜ ਕੁਝ ਮੀਟਰ ਦੂਰ ਸੜਕ 'ਤੇ ਮਿਲਿਆ। ਮੌਕੇ 'ਤੇ ਹਾਲਤ ਇੰਨੀ ਭਿਆਨਕ ਸੀ ਕਿ ਸੜਕ ਤੇ ਹਰ ਪਾਸੇ ਖੂਨ ਹੀ ਖੂਨ ਫੈਲ ਗਿਆ।

ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜੀ ਗਈ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕੈਂਟਰ ਦੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਬਾਈਕ ਦਾ ਨੰਬਰ HR 06AY 1854 ਵਜੋਂ ਦਰਜ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.