IMG-LOGO
ਹੋਮ ਅੰਤਰਰਾਸ਼ਟਰੀ: ਈਰਾਨੀ ਹਮਲਿਆਂ 'ਚ ਇਜ਼ਰਾਈਲ ਦੇ 28 ਲੋਕਾਂ ਦੀ ਹੋਈ ਮੌਤ,...

ਈਰਾਨੀ ਹਮਲਿਆਂ 'ਚ ਇਜ਼ਰਾਈਲ ਦੇ 28 ਲੋਕਾਂ ਦੀ ਹੋਈ ਮੌਤ, 3000 ਤੋਂ ਵੱਧ ਜ਼ਖਮੀ

Admin User - Jun 24, 2025 09:30 PM
IMG

ਚੰਡੀਗੜ੍ਹ- ਇਰਾਨ ਅਤੇ ਇਜ਼ਰਾਇਲ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਜੰਗ ਅੱਜ 12ਵੇਂ ਦਿਨ 'ਚ ਦਾਖ਼ਲ ਹੋ ਗਈ ਹੈ। ਦੋਵਾਂ ਦੇਸ਼ਾਂ ਦੀ ਸਥਿਤੀ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਤਣਾਅ ਨੂੰ ਘੱਟ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸਵੇਰੇ 3:32 ਵਜੇ ਜੰਗਬੰਦੀ ਦਾ ਐਲਾਨ ਕੀਤਾ ਸੀ। ਪਰ ਦੋਵਾਂ ਦੇਸ਼ਾਂ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਦੋਵੇਂ ਦੇਸ਼ ਲਗਾਤਾਰ ਇੱਕ-ਦੂਜੇ 'ਤੇ ਮਿਜਾਇਲਾਂ ਨਾਲ ਹਮਲਾ ਕਰ ਰਹੇ ਹਨ। ਇਸ ਦੇ ਨਾਲ ਆਮ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਹਨ, ਜਦਕਿ ਕਈ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਇਸ ਜੰਗ ਨਾਲ ਜਾਨੀ ਅਤੇ ਮਾਲੀ ਬਹੁਤ ਨੁਕਸਾਨ ਹੋਇਆ ਹੈ। 


ਇਸ ਦੌਰਾਨ ਇਜ਼ਰਾਈਲ ਦੀ ਮੈਗੇਨ ਡੇਵਿਡ ਐਡੋਮ ਐਂਬੂਲੈਂਸ ਸੇਵਾ ਨੇ ਕਿਹਾ ਹੈ ਕਿ 12 ਦਿਨਾਂ ਦੌਰਾਨ ਈਰਾਨੀ ਹਮਲਿਆਂ ਵਿੱਚ ਕੁੱਲ 28 ਇਜ਼ਰਾਈਲੀ ਮਾਰੇ ਗਏ ਹਨ। 3000 ਤੋਂ ਵੱਧ ਲੋਕ ਜ਼ਖਮੀ ਹੋਏ ਹਨ।


ਇਜ਼ਰਾਈਲੀ ਰੱਖਿਆ ਬਲਾਂ (IDF) ਦੇ ਅਨੁਸਾਰ, ਈਰਾਨ ਨੇ ਯੁੱਧ ਦੌਰਾਨ ਇਜ਼ਰਾਈਲ 'ਤੇ ਲਗਭਗ 550 ਬੈਲਿਸਟਿਕ ਮਿਜ਼ਾਈਲਾਂ ਅਤੇ ਲਗਭਗ 1,000 ਡਰੋਨ ਦਾਗੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਰੋਕ ਲਿਆ ਗਿਆ। ਘੱਟੋ-ਘੱਟ 31 ਬੈਲਿਸਟਿਕ ਮਿਜ਼ਾਈਲਾਂ ਆਬਾਦੀ ਵਾਲੇ ਇਲਾਕਿਆਂ ਵਿੱਚ ਡਿੱਗੀਆਂ। ਇੱਕ ਡਰੋਨ ਇੱਕ ਘਰ ਨੂੰ ਨਿਸ਼ਾਨਾ ਬਣਾਇਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.