ਤਾਜਾ ਖਬਰਾਂ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਆਉਣ ਵਾਲੇ ਪ੍ਰੋਜੈਕਟ 'ਸਰਦਾਰ ਜੀ 3' ਦੇ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ, ਜਿਸ ਵਿੱਚ ਉਹ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਨਜ਼ਰ ਆਉਣਗੇ। ਫਿਲਮ ਦੇ ਕੌਨਟੈਂਟ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ ਅਤੇ ਇਸ 'ਤੇ ਪਾਬੰਦੀ ਦੀ ਮੰਗ ਵੀ ਉਠੀ ਹੈ। ਪਰ ਇਸੇ ਦੌਰਾਨ ਦਿਲਜੀਤ ਦੇ ਚਾਹੁਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ।
ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਹ 2026 ਤੋਂ ਦਿਲਜੀਤ ਦੋਸਾਂਝ ਦੀ ਜ਼ਿੰਦਗੀ, ਕਲਾਕਾਰੀ ਅਤੇ ਉਨ੍ਹਾਂ ਦੇ ਗਲੋਬਲ ਪ੍ਰਭਾਵ 'ਤੇ ਆਧਾਰਿਤ ਇੱਕ ਅਕਾਦਮਿਕ ਕੋਰਸ ਸ਼ੁਰੂ ਕਰੇਗੀ। ਇਹ ਕੋਰਸ ਵਿਦਿਆਰਥੀਆਂ ਨੂੰ ਪੰਜਾਬੀ ਸੰਗੀਤ, ਪਛਾਣ, ਅਤੇ ਦੱਖਣੀ ਏਸ਼ੀਆਈ ਡਾਇਸਪੋਰਾ ਸੱਭਿਆਚਾਰ ਨੂੰ ਸਮਝਣ ਦਾ ਮੌਕਾ ਦੇਵੇਗਾ। ਦਿਲਜੀਤ ਦੀ ਟੀਮ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਇੱਕ ਆਧੁਨਿਕ ਪੌਪ ਆਈਕਨ ਵਜੋਂ ਪੇਸ਼ ਕੀਤਾ ਗਿਆ।
ਇਸ ਤਰ੍ਹਾਂ ਜਦ ਇੱਕ ਪਾਸੇ ਦਿਲਜੀਤ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ, ਤਾਂ ਦੂਜੇ ਪਾਸੇ ਉਨ੍ਹਾਂ ਦੀ ਕਲਾਤਮਕ ਯਾਤਰਾ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨ ਵੀ ਮਿਲ ਰਿਹਾ ਹੈ। 41 ਸਾਲਾ ਦਿਲਜੀਤ ਨੇ ਆਪਣੇ ਸੰਗੀਤ ਅਤੇ ਅਦਾਕਾਰੀ ਰਾਹੀਂ ਦੁਨੀਆ ਭਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ, ਜਿਸ ਨੂੰ ਹੁਣ ਅਕਾਦਮਿਕ ਪੱਧਰ 'ਤੇ ਵੀ ਮਾਨਤਾ ਮਿਲ ਰਹੀ ਹੈ।
Get all latest content delivered to your email a few times a month.