ਤਾਜਾ ਖਬਰਾਂ
ਚੰਡੀਗੜ੍ਹ, 24 ਜੂਨ- ਚੰਡੀਗੜ੍ਹ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ AI 457, ਜੋ ਕਿ ਲੇਹ ਤੋਂ ਸਵੇਰੇ 8:45 ਵਜੇ ਰਵਾਨਾ ਹੋਣੀ ਸੀ, ਤਕਨੀਕੀ ਜਾਂ ਮੌਸਮੀ ਕਾਰਨਾਂ ਕਰਕੇ ਲਗਭਗ ਦੋ ਘੰਟੇ ਦੀ ਦੇਰੀ ਨਾਲ 10:50 ਵਜੇ ਉਡਾਣ ਭਰੀ। ਪਹਿਲਾਂ ਇਹ ਉਡਾਣ 9:40 ਵਜੇ ਚੰਡੀਗੜ੍ਹ ਲੈਂਡ ਕਰਨ ਦੀ ਉਮੀਦ ਸੀ, ਪਰ ਯਾਤਰੀਆਂ ਨੂੰ ਅੰਤਿਮ ਸਮੇਂ 'ਤੇ ਹੋਈ ਦੇਰੀ ਕਰਕੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਲੋਕਾਂ ਨੇ ਚੰਡੀਗੜ੍ਹ 'ਚ ਆਪਣੇ ਕੰਮਾਂ ਲਈ ਸਮੇਂ 'ਤੇ ਪਹੁੰਚਣ ਦੀ ਯੋਜਨਾ ਬਣਾਈ ਸੀ, ਉਹਨਾਂ ਨੂੰ ਇਸ ਅਚਾਨਕ ਦੇਰੀ ਨਾਲ ਪਰੇਸ਼ਾਨੀ ਹੋਈ।
Get all latest content delivered to your email a few times a month.