ਤਾਜਾ ਖਬਰਾਂ
ਦਿੱਲੀ, 24 ਜੂਨ: ਇਜ਼ਰਾਈਲ 'ਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ "ਆਪ੍ਰੇਸ਼ਨ ਸਿੰਧੂ" ਤਹਿਤ ਅੱਜ ਤੀਜੀ ਉਡਾਣ ਰਾਹੀਂ 268 ਭਾਰਤੀ ਨਾਗਰਿਕ ਸ਼ਰਮ-ਅਲ-ਸ਼ੇਖ (ਮਿਸਰ) ਤੋਂ ਦਿੱਲੀ ਪਹੁੰਚੇ। ਇਹ ਉਡਾਣ ਭਾਰਤੀ ਵਾਯੂ ਸੈਨਾ ਦੇ ਸੀ-17 ਵਿਮਾਨ ਰਾਹੀਂ ਸਵੇਰੇ 11 ਵਜੇ ਦਿੱਲੀ ਏਅਰਪੋਰਟ 'ਤੇ ਉਤਰੀ। ਕੇਂਦਰੀ ਰਾਜ ਮੰਤਰੀ ਐਲ. ਮੁਰੂਗਨ ਨੇ ਏਅਰਪੋਰਟ 'ਤੇ ਨਾਗਰਿਕਾਂ ਦਾ ਤਹਿ ਦਿਲੋਂ ਸਵਾਗਤ ਕੀਤਾ।
ਹੁਣ ਤੱਕ ਇਜ਼ਰਾਈਲ ਤੋਂ 594 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਂਦਾ ਜਾ ਚੁੱਕਾ ਹੈ। ਸਰਕਾਰ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਯਤਨਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਦੇਣ ਅਤੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਈ ਜਾ ਰਹੀ ਹੈ।
Get all latest content delivered to your email a few times a month.