ਤਾਜਾ ਖਬਰਾਂ
ਮੋਗਾ, 24 ਜੂਨ- ਮੋਗਾ-ਲੁਧਿਆਣਾ ਹਾਈਵੇ 'ਤੇ ਪਿੰਡ ਘਲ ਕਲਾਂ ਨੇੜੇ ਬੀਤੀ ਰਾਤ ਲਗਭਗ 2:30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, ਮਨਾਲੀ ਘੁੰਮਣ ਨਿਕਲੇ ਚਾਰ ਨੌਜਵਾਨ ਇੱਕ ਕਾਰ 'ਚ ਸਵਾਰ ਸਨ ਜਦੋਂ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਮੋਟਰਸਾਈਕਲ ਨਾਲ ਹੋ ਗਈ। ਟੱਕਰ ਇੰਨੀ ਭਿਆਵਕ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸੀ ਅਤੇ ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ ਕੰਮ ਕਰਦਾ ਸੀ। ਉਹ ਅਜੇ ਅਵਿਵਾਹਿਤ ਸੀ ਅਤੇ ਆਪਣੇ ਮਾਪਿਆਂ ਨਾਲ ਰਹਿੰਦਾ ਸੀ। ਉਸਦੇ ਮਾਪੇ ਉਸ ਤੋਂ ਬਹੁਤ ਆਸਰਾ ਰੱਖਦੇ ਸਨ ਕਿਉਂਕਿ ਵੱਡਾ ਭਰਾ ਵੱਖਰੇ ਘਰ ਵਿੱਚ ਵੱਸਦਾ ਹੈ। ਹਾਦਸੇ ਤੋਂ ਥੋੜ੍ਹੀ ਦੇਰ ਬਾਅਦ, ਪਿੱਛੋਂ ਆ ਰਹੇ ਟਰੱਕ ਦੀ ਵੀ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਹਾਈਵੇ 'ਤੇ ਟ੍ਰੈਫਿਕ ਜਾਮ ਲੱਗ ਗਿਆ।
ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਘਲ ਕਲਾਂ ਦੇ ਇੰਚਾਰਜ ਮੁਤਾਬਕ ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.