IMG-LOGO
ਹੋਮ ਪੰਜਾਬ: ਭਿਆਨਕ ਸੜਕ ਹਾਦਸਾ: ਦੋ ਕਾਰਾਂ ਦੀ ਸਿੱਧੀ ਟੱਕਰ, ਇਕ ਨੌਜਵਾਨ...

ਭਿਆਨਕ ਸੜਕ ਹਾਦਸਾ: ਦੋ ਕਾਰਾਂ ਦੀ ਸਿੱਧੀ ਟੱਕਰ, ਇਕ ਨੌਜਵਾਨ ਲੜਕੀ ਦੀ ਮੌਤ...

Admin User - Jun 23, 2025 01:20 PM
IMG

ਬਰਨਾਲਾ, 23 ਜੂਨ - ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਨੇੜੇ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਹੋਇਆ, ਜਿਸ ਵਿੱਚ ਦੋ ਕਾਰਾਂ ਵਿੱਚ ਸਿੱਧੀ ਟੱਕਰ ਹੋਣ ਕਾਰਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ, ਲੁਧਿਆਣਾ ਤੋਂ ਆ ਰਹੀ ਡਿਜ਼ਾਇਰ ਕਾਰ, ਜੋ ਗੁਰਲੀਨ ਕੌਰ ਨਾਂ ਦੀ ਨੌਜਵਾਨ ਚਲਾ ਰਹੀ ਸੀ, ਵਜੀਦਕੇ ਪਿੰਡ ਨੇੜੇ ਬਰਨਾਲਾ ਵੱਲੋਂ ਆ ਰਹੀ ਇੰਡੈਵਰ ਕਾਰ ਨਾਲ ਜ਼ਬਰਦਸਤ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਅਗਲੇ ਹਿੱਸੇ ਨਸ਼ਟ ਹੋ ਗਏ।

ਟੱਕਰ ਤੋਂ ਬਾਅਦ, ਗੰਭੀਰ ਜ਼ਖ਼ਮੀ ਗੁਰਲੀਨ ਨੂੰ ਤੁਰੰਤ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇੰਡੈਵਰ ਕਾਰ ਵਿਚ ਸਵਾਰ ਚਾਰ ਹੋਰ ਵਿਅਕਤੀ ਵੀ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਟ੍ਰੈਫਿਕ ਕੰਟਰੋਲ ਕੀਤਾ। ਹਾਦਸੇ ਕਾਰਨ ਰਾਹਗੀਰਾਂ ਵਿਚ ਹੜਕੰਪ ਮਚ ਗਿਆ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮੁੱਢਲੇ ਤੌਰ 'ਤੇ ਟੱਕਰ ਦਾ ਕਾਰਨ ਤੇਜ਼ ਰਫ਼ਤਾਰ ਜਾਂ ਗਲਤ ਲਾਈਨ ਵਿਚ ਜਾਣਾ ਦੱਸਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੜਕਾਂ ਉੱਤੇ ਹੋਰ ਸਖ਼ਤ ਸੁਰੱਖਿਆ ਉਪਾਅ ਕੀਤੇ ਜਾਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.