ਤਾਜਾ ਖਬਰਾਂ
ਲੁਧਿਆਣਾ, 23 ਜੂਨ 2025 – ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ਤੋਂ ਸੰਸਦ ਮੈਂਬਰ ਸੰਜੀਵ ਅਰੋੜਾ ਦੀ ਚੋਣ ਵਿੱਚ ਜਿੱਤ ਉੱਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ ਇੱਕ ਸੈਮੀਫ਼ਾਈਨਲ ਨਹੀਂ, ਸਾਡੀ ਟੀਮ ਫ਼ਾਈਨਲ ਵੀ ਜਿੱਤਣ ਲਈ ਪੂਰੀ ਤਿਆਰੀ ਵਿੱਚ ਹੈ।
ਸਿਸੋਦੀਆ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੰਮਾਂ ਦੀ ਰਾਜਨੀਤੀ ਜਾਰੀ ਰਹੇਗੀ ਅਤੇ ਲੋਕਾਂ ਦੀ ਭਲਾਈ ਲਈ ਹਮੇਸ਼ਾਂ ਨਵੀਂ ਦਿਸ਼ਾ 'ਚ ਯਤਨ ਹੁੰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਸੂਬੇ 'ਚ ਵਧ ਰਹੀ ਲੋਕਪ੍ਰੀਤਾ ਅਤੇ ਵਿਕਾਸ ਅਧਾਰਿਤ ਰਾਜਨੀਤੀ ਦੀ ਮਜ਼ਬੂਤ ਪਛਾਣ ਹੈ।
Get all latest content delivered to your email a few times a month.