ਤਾਜਾ ਖਬਰਾਂ
ਚੰਡੀਗੜ੍ਹ, 22 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪਿਛਲੇ ਦਿਨ ਸਪੰਨ ਹੋਏ ਕੌਮਾਂਤਰੀ ਯੋਗ ਦਿਵਸ 2025 ਮੁਹਿੰਮ ਵਿੱਚ 37.56 ਲੱਖ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਕੀਤੀ ਜਿਸ ਨਾਲ ਇਹ ਪ੍ਰੋਗਰਾਮ ਇਸ ਸਾਲ ਦਾ ਸੱਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਯੋਗ ਅੰਦੋਲਨ ਬਣ ਗਿਆ ਹੈ। ਇਸ ਪ੍ਰੋਗਰਾਮ ਨੂੰ ਵਿਲੱਖਣ ਸਫਲਤਾ ਨਾਲ ਯੋਗ ਯੁਕਤ, ਨਸ਼ਾ ਮੁਕਤ ਹਰਿਆਣਾ ਦੇ ਸੰਦੇਸ਼ ਨੂੰ ਜੋਰ ਮਿਲਿਆ ਹੈ।
ਸੂਬੇ ਦੀ ਸਿਹਤ ਅਤੇ ਆਯੂਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਕੱਲ 21 ਜੂਨ ਨੂੰ ਪੂਰੇ ਹਰਿਆਣਾ ਵਿੱਚ ਆਯੋਜਿਤ ਯੋਗ ਸੈਸ਼ਨਾਂ ਵਿੱਚ ਕੁੱਲ 7,11,246 ਵਿਅਕਤੀਆਂ ਨੇ ਹਿੱਸਾ ਲਿਆ ਜਦੋਂ ਕਿ ਲਗਭਗ 30.45 ਲੱਖ ਲੋਕਾਂ ਨੇ ਲਗਾਤਾਰ ਚੱਲੇ ਆ ਰਹੇ ਮੁਹਿੰਮ ਵਿੱਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰਿਤ ਯੋਗ ਪਹਿਲ ਦੇ ਹਿੱਸੇ ਵਜੋ ਪੂਰੇ ਸੂਬੇ ਵਿੱਚ ਇਸ ਮੁਹਿੰਮ ਦੌਰਾਨ ਕੁੱਲ 1,50,065 ਪੌਧੇ ਵੀ ਲਗਾਏ ਗਏ।
ਉਨ੍ਹਾਂ ਨੇ ਦਸਿਆ ਕਿ ਕੁਰੂਕਸ਼ੇਤਰ ਵਿੱਚ ਆਯੋਜਿਤ ਮੁੱਖ ਰਾਜ ਪੱਧਰੀ ਕੌਮਾਂਤਰੀ ਯੋਗ ਦਿਵਸ 2025 ਪ੍ਰੋਗਰਾਮ ਵਿੱਚ ਕਮਿਉਨਿਟੀ ਜੁੜਾਵ ਅਤੇ ਸਮੂਚੀ ਭਲਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਫਲਸਰੂਪ ਇਸ ਵਿੱਚ 1,01,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ 1,00,000 ਪੌਧੇ ਲਗਾਏ ਗਏ। ਊਨ੍ਹਾਂ ਨੇ ਕਿਹਾ ਕਿ ਇੰਨ੍ਹੀ ਵੱਡੀ ਭਾਗੀਦਾਰੀ ਲੋਕਾਂ ਦੇ ਸਿਹਤ ਅਤੇ ਵਾਤਾਵਰਣ ਵਿਚਕਾਰ ਇੱਕ ਪ੍ਰਤੀਕਾਤਮਕ ਤਾਲਮੇਲ ਨੂੰ ਦਰਸ਼ਾਉਂਦਾ ਹੈ।
ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਕੌਮਾਂਤਰੀ ਯੋਗ ਦਿਵਸ ਮੁਹਿੰਮ ਪ੍ਰੋਗਰਾਮ ਵਿੱਚ ਪੌਧਾਰੋਪਣ ਵੀ ਇੱਕ ਸ਼ਾਨਦਾਰ ਸਫਲਤਾ ਰਹੀ ਹੈ, ਜਿਸ ਵਿੱਚ ਹੁਣ ਤੱਕ 2,02,270 ਪੌਧੇ ਲਗਾਏ ਗਏ। ਇਸ ਤੋਂ ਇਲਾਵਾ, ਅਧਿਕਾਰਕ ਆਈਡੀਵਾਈ ਪੋਰਟਲ 'ਤੇ 25,57,000 ਰਜਿਸਟ੍ਰੇਸ਼ਣ ਪ੍ਰਾਪਤ ਹੋਏ।
ਉਨ੍ਹਾਂ ਨੇ ਆਯੂਸ਼ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਦਸਿਆ ਕਿ ਕੁਰੂਕਸ਼ੇਤਰ ਵਿੱਚ ਆਯੋਜਿਤ ਕੀਤੇ ਗਏ ਮੁੱਖ ਪ੍ਰੋਗਰਾਮ ਲਈ 1,58,941 ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕਰ ਪ੍ਰੋਗਰਾਮ ਤੱਕ ਪਹੁੰਚਾਉਣ ਅਤੇ 5,198 ਪੌਧੇ ਲਗਾ ਕੇ ਰੱਖ ਲਗਾਉਣ ਵਿੱਚ ਮਹਤੱਵਪੂਰਣ ਭੂਮਿਕਾ ਨਿਭਾਈ ਹੈ। ਖੇਡ ਵਿਭਾਗ ਨੇ ਵੀ ਸੱਭ ਤੋਂ ਵੱਧ 1,81,710 ਪ੍ਰਤੀਭਾਗੀਆਂ ਦੀ ਭਾਗੀਦਾਰੀ ਕਰਵਾ ਕੇ ਯੋਗ ਰਾਹੀਂ ਸ਼ਰੀਰਿਕ ਅਤੇ ਮਾਨਸਿਕ ਭਲਾਈ ਦੇ ਸੰਦੇਸ਼ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ।
ਹਰਿਆਣਾ ਦੀ ਸਿਹਤ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੇ ਇਸ ਕੌਮਾਂਤਰੀ ਯੋਗ ਦਿਵਸ 2025 ਦੇ ਜਨ ਅੰਦੋਲਨ ਦੀ ਸਫਲਤਾ ਯਕੀਨੀ ਕਰਨ ਵਿੱਚ ਮਹਤੱਵਪੂਰਣ ਭੁਕਿਮਾ ਨਿਭਾਉਣ ਵਾਲੇ ਸਾਰੇ ਵਿਭਾਗਾਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਵਾਲੰਟਿਅਰਸ ਦਾ ਧੰਨਵਾਦ ਕੀਤਾ ਹੈ।
Get all latest content delivered to your email a few times a month.