ਤਾਜਾ ਖਬਰਾਂ
ਨਵੀਂ ਦਿੱਲੀ: ਈਰਾਨ-ਇਜ਼ਰਾਈਲ ਟਕਰਾਅ ਦੇ ਵਿਚਕਾਰ ਆਪ੍ਰੇਸ਼ਨ ਸਿੰਧੂ ਦੇ ਤਹਿਤ ਹੁਣ ਤੱਕ ਕੁੱਲ 1,117 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਮਸ਼ਹਦ ਤੋਂ ਇੱਕ ਹੋਰ ਜਹਾਜ਼ ਸ਼ਨੀਵਾਰ ਰਾਤ 11:30 ਵਜੇ 290 ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚਿਆ। ਇਸ ਤੋਂ ਪਹਿਲਾਂ, 310 ਨਾਗਰਿਕਾਂ ਦਾ ਇੱਕ ਜੱਥਾ ਸ਼ਾਮ 4.30 ਵਜੇ ਰਾਜਧਾਨੀ ਪਹੁੰਚਿਆ ਸੀ।
20 ਜੂਨ ਨੂੰ, 407 ਭਾਰਤੀ ਦੋ ਜੱਥਿਆਂ ਵਿੱਚ ਵਾਪਸ ਆਏ। ਰਾਤ 10:30 ਵਜੇ ਦੀ ਉਡਾਣ ਵਿੱਚ 190 ਕਸ਼ਮੀਰੀ ਵਿਦਿਆਰਥੀਆਂ ਸਮੇਤ 290 ਲੋਕ ਵਾਪਸ ਆਏ। ਇਨ੍ਹਾਂ ਵਿੱਚ ਦਿੱਲੀ, ਹਰਿਆਣਾ, ਕਰਨਾਟਕ ਅਤੇ ਪੱਛਮੀ ਬੰਗਾਲ ਦੇ ਲੋਕ ਵੀ ਸ਼ਾਮਲ ਸਨ। ਸਵੇਰੇ 3 ਵਜੇ ਦੀ ਉਡਾਣ ਵਿੱਚ 117 ਲੋਕ ਸਨ।
19 ਜੂਨ ਨੂੰ 110 ਵਿਦਿਆਰਥੀ ਅਰਮੀਨੀਆ ਅਤੇ ਦੋਹਾ ਹੁੰਦੇ ਹੋਏ ਭਾਰਤ ਪਹੁੰਚੇ। ਈਰਾਨ ਤੋਂ ਦਿੱਲੀ ਪਹੁੰਚੇ ਇਨ੍ਹਾਂ ਯਾਤਰੀਆਂ ਨੇ ਹਵਾਈ ਅੱਡੇ 'ਤੇ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਏ। ਕੁਝ ਲੋਕ ਭਾਵੁਕ ਵੀ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕੁਝ ਨੇ ਜ਼ਮੀਨ 'ਤੇ ਸਿਰ ਝੁਕਾ ਲਿਆ।
Get all latest content delivered to your email a few times a month.