ਤਾਜਾ ਖਬਰਾਂ
ਚੰਡੀਗੜ੍ਹ- ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ, ਦੀਪ ਆਯੁਰਵੇਦ ਨੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮੰਤਰੀ ਭੁੱਲਰ ਦੁਆਰਾ ਰਸਮੀ ਦੀਵਾ ਜਗਾਉਣ ਨਾਲ ਹੋਈ।
ਦੀਪ ਆਯੁਰਵੇਦ ਦੇ ਸੀਈਓ ਵਿਸ਼ਨੂੰ ਸ਼ਰਮਾ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਭਾਗੀਦਾਰਾਂ ਨਾਲ ਯੋਗਾ ਕੀਤਾ। ਮੰਤਰੀ ਨੇ ਆਪਣੇ ਸੰਬੋਧਨ ਵਿੱਚ ਜੀਵਨ ਵਿੱਚ ਯੋਗਾ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਭਲਾਈ ਲਈ ਯੋਗਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਯੋਗਾ ਇੰਸਟ੍ਰਕਟਰ ਹੇਮਲਤਾ ਪਾਂਡੇ ਨੇ ਸਾਰਿਆਂ ਨੂੰ ਯੋਗਾ ਦਾ ਅਭਿਆਸ ਕਰਵਾਇਆ ਅਤੇ ਜੀਵਨ ਵਿੱਚ ਯੋਗਾ ਦੇ ਸਕਾਰਾਤਮਕ ਪ੍ਰਭਾਵ ਅਤੇ ਮਹੱਤਵ ਬਾਰੇ ਵਿਸਥਾਰ ਵਿੱਚ ਦੱਸਿਆ।ਇਹ ਸਮਾਗਮ ਦੀਪ ਆਯੁਰਵੇਦ ਦੀ ਸੰਪੂਰਨ ਸਿਹਤ ਪ੍ਰਤੀ ਵਚਨਬੱਧਤਾ ਅਤੇ ਯੋਗਾ ਰਾਹੀਂ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਦਰਸਾਉਂਦਾ ਹੈ।
Get all latest content delivered to your email a few times a month.