ਤਾਜਾ ਖਬਰਾਂ
ਗਾਜ਼ੀਆਬਾਦ ਦੇ ਕਵੀਨਗਰ ਇਲਾਕੇ ਵਿੱਚ ਪੁਲਿਸ ਨੇ ਇੱਕ ਵੱਡੀ ਡਕੈਤੀ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਵੀਰਵਾਰ ਦੀ ਰਾਤ, ਚੈਕਿੰਗ ਦੌਰਾਨ ਦੋ ਮੋਟਰਸਾਈਕਲਾਂ 'ਤੇ ਸਵਾਰ ਸ਼ੱਕੀ ਵਿਅਕਤੀਆਂ ਨੇ ਪੁਲਿਸ ਨੂੰ ਵੇਖ ਕੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਚਾਰ ਬਦਮਾਸ਼ ਜ਼ਖਮੀ ਹੋ ਗਏ ਅਤੇ ਤਿੰਨ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਬਦਮਾਸ਼ਾਂ ਕੋਲੋਂ ਲਗਭਗ 5 ਲੱਖ ਰੁਪਏ ਨਕਦ, ਗੈਰ-ਕਾਨੂੰਨੀ ਹਥਿਆਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ। ਦੋ ਹੋਰ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਸਫਲ ਰਹੇ, ਪਰ ਜ਼ਿਲ੍ਹੇ ਭਰ ਵਿੱਚ ਤੁਰੰਤ ਲਾਈ ਗਈ ਤਲਾਸ਼ੀ ਮੁਹਿੰਮ ਰਾਹੀਂ ਉਨ੍ਹਾਂ ਨੂੰ ਵੀ ਕੁਝ ਘੰਟਿਆਂ ਵਿੱਚ ਮਧੂਬਨ ਬਾਪੂਧਾਮ ਇਲਾਕੇ ਤੋਂ ਫੜ ਲਿਆ ਗਿਆ।
ਪੁਛਗਿੱਛ ਦੌਰਾਨ ਬਦਮਾਸ਼ਾਂ ਨੇ ਕਬੂਲਿਆ ਕਿ ਉਨ੍ਹਾਂ ਨੇ 16 ਜੂਨ ਨੂੰ ਇੱਕ ਹੋਰ ਵੱਡੀ ਡਕੈਤੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 8 ਲੱਖ ਰੁਪਏ ਦੀ ਰਕਮ ਲੁੱਟੀ ਗਈ ਸੀ। ਪੁਲਿਸ ਹੁਣ ਇਸ ਗਿਰੋਹ ਦੇ ਪਿਛੋਕੜ ਅਤੇ ਹੋਰ ਅਪਰਾਧਿਕ ਕਿਰਿਆਕਲਾਪਾਂ ਦੀ ਜਾਂਚ ਕਰ ਰਹੀ ਹੈ।
ਐਸਐਸਪੀ ਵੱਲੋਂ ਇਸ ਕਾਰਵਾਈ ਨੂੰ "ਵੱਡੀ ਕਾਮਯਾਬੀ" ਕਰਾਰ ਦਿੰਦਿਆਂ ਪੁਲਿਸ ਟੀਮ ਦੀ ਸਾਰਾਹਣਾ ਕੀਤੀ ਗਈ ਹੈ। ਇਸ ਘਟਨਾ ਨੇ ਪੁਲਿਸ ਦੀ ਫੁਰਤੀ ਅਤੇ ਦ੍ਰਿੜਤਾ ਨੂੰ ਦਰਸਾਇਆ ਹੈ, ਜਿਸ ਨਾਲ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਇਆ ਗਿਆ।
Get all latest content delivered to your email a few times a month.