IMG-LOGO
ਹੋਮ ਪੰਜਾਬ, ਰਾਸ਼ਟਰੀ, ਸਾਈਪ੍ਰਸ ਤੋਂ ਕੈਨੇਡਾ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ, G7...

ਸਾਈਪ੍ਰਸ ਤੋਂ ਕੈਨੇਡਾ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ, G7 ਸੰਮੇਲਨ 'ਚ ਲੈਣਗੇ ਹਿੱਸਾ...

Admin User - Jun 16, 2025 06:29 PM
IMG

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੂਨ 2025 ਨੂੰ ਆਪਣੀ ਪਹਿਲੀ ਸਰਕਾਰੀ ਯਾਤਰਾ ਦੌਰਾਨ ਯੂਰਪੀ ਦੇਸ਼ ਸਾਈਪ੍ਰਸ ਦੀ ਭੂਮੀ 'ਤੇ ਕਦਮ ਰੱਖਿਆ। ਸਾਈਪ੍ਰਸ ਦੀ ਰਾਜਧਾਨੀ ਨਿਕੋਸੀਆ ਵਿਖੇ ਉਨ੍ਹਾਂ ਦਾ ਜੋਸ਼ੀਲਾ ਸਵਾਗਤ ਕੀਤਾ ਗਿਆ, ਜਿੱਥੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਿਡਜ਼ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨ 'ਗ੍ਰੈਂਡ ਕਰਾਸ ਆਫ਼ ਦ ਆਰਡਰ ਆਫ਼ ਮੈਕਰੀਓਸ III' ਨਾਲ ਨਵਾਜਿਆ। ਇਹ ਸਨਮਾਨ ਸਾਈਪ੍ਰਸ ਅਤੇ ਭਾਰਤ ਵਿਚਕਾਰ ਦਿਲੀ ਸਾਂਝ ਅਤੇ ਇਤਿਹਾਸਕ ਸਬੰਧਾਂ ਦੀ ਮਜ਼ਬੂਤੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।

ਇਸ ਮੌਕੇ ਉੱਤੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ, ਸਿਹਤ, ਸਿੱਖਿਆ ਅਤੇ ਡਿਜੀਟਲ ਤਕਨਾਲੋਜੀ ਸਹਿਯੋਗ ਨੂੰ ਲੈ ਕੇ ਕਈ ਮਹੱਤਵਪੂਰਨ ਗੱਲਬਾਤਾਂ ਹੋਈਆਂ। ਪ੍ਰਧਾਨ ਮੰਤਰੀ ਮੋਦੀ ਨੇ ਸਾਈਪ੍ਰਸ ਦੀ ਆਮ ਆਬਾਦੀ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਗਤੀਸ਼ੀਲ ਅਰਥਵਿਵਸਥਾ ਅਤੇ ਵਿਸ਼ਵ ਪੱਧਰ 'ਤੇ ਭੂਮਿਕਾ ਉਤੇ ਵੀ ਚਰਚਾ ਕੀਤੀ।

ਸਾਈਪ੍ਰਸ ਯਾਤਰਾ ਦੇ ਤੁਰੰਤ ਬਾਅਦ, ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦੇ ਅਲਬਰਟਾ ਸੂਬੇ ਦੇ ਕੰਨਡਸਕੀਸ ਸ਼ਹਿਰ ਵੱਲ ਰਵਾਨਾ ਹੋ ਗਏ, ਜਿੱਥੇ ਉਹ 16-17 ਜੂਨ ਨੂੰ ਹੋਣ ਵਾਲੇ G7 ਸੰਮੇਲਨ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਭਾਗ ਲੈਣਗੇ । G7 ਸੰਮੇਲਨ, ਜੋ ਕਿ ਅਮਰੀਕਾ, ਕੈਨੇਡਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਵਰਗੇ ਸਭ ਤੋਂ ਅੱਗੇਲੇ ਦੇਸ਼ਾਂ ਦਾ ਗਠਜੋੜ ਹੈ, ਵਿਚ ਭਾਰਤ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਗਿਆ ਹੈ।

ਇਸ ਯਾਤਰਾ ਰਾਹੀਂ ਪ੍ਰਧਾਨ ਮੰਤਰੀ ਮੋਦੀ ਦਾ ਲਕੜ ਭਾਰਤ ਦੀ ਵਿਸ਼ਵਵਿਆਪੀ ਛਵੀ ਨੂੰ ਹੋਰ ਮਜ਼ਬੂਤ ਕਰਨਾ, ਅੰਤਰਰਾਸ਼ਟਰੀ ਕੂਟਨੀਤਿਕ ਸਬੰਧ ਬਣਾਉਣਾ ਅਤੇ ਨਵੇਂ ਵਪਾਰਕ-ਆਰਥਿਕ ਮੌਕਿਆਂ ਦੀ ਖੋਜ ਕਰਨੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਿੰਨ-ਦੇਸ਼ੀ ਦੌਰਾ ਭਾਰਤ ਦੇ ਰਣਨੀਤਿਕ ਅਤੇ ਭੂ-ਆਰਥਿਕ ਹਿੱਤਾਂ ਲਈ ਇੱਕ ਨਵਾਂ ਦਿਸ਼ਾ-ਸੂਚਕ ਕਦਮ ਸਾਬਤ ਹੋ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.