IMG-LOGO
ਹੋਮ ਰਾਸ਼ਟਰੀ: ਮੰਦਭਾਗੀ ਖ਼ਬਰ # ਮਹਾਰਾਸ਼ਟਰ ਦੇ ਪੁਣੇ 'ਚ ਨਦੀ 'ਤੇ ਬਣਿਆ...

ਮੰਦਭਾਗੀ ਖ਼ਬਰ # ਮਹਾਰਾਸ਼ਟਰ ਦੇ ਪੁਣੇ 'ਚ ਨਦੀ 'ਤੇ ਬਣਿਆ ਪੁਲ ਢਹਿ-ਢੇਰੀ, 6 ਲੋਕਾਂ ਦੀ ਹੋਈ ਮੌਤ, ਬਚਾਅ ਕਾਰਜ ਜਾਰੀ

Admin User - Jun 15, 2025 05:02 PM
IMG

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਨਦੀ ਉੱਤੇ ਬਣਿਆ ਪੁਲ ਢਹਿ-ਢੇਰੀ ਹੋ ਗਿਆ। 25-30 ਸੈਲਾਨੀਆਂ ਦੇ ਵਹਿ ਜਾਣ ਦਾ ਖਦਸ਼ਾ ਹੈ। ਸਥਾਨਕ ਵਿਧਾਇਕ ਸੁਨੀਲ ਸ਼ੈਲਕੇ ਨੇ ਕਿਹਾ ਕਿ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀ ਸਥਾਨ ਕੁੰਡਮਾਲਾ ਵਿੱਚ ਨਾਰਾਇਣੀ ਨਦੀ ਉੱਤੇ ਬਣੇ ਪੁਲ 'ਤੇ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ। ਅਚਾਨਕ ਇਹ ਪੁਲ ਟੁੱਟ ਗਿਆ। ਪ੍ਰਸ਼ਾਸਨ ਵਲੋਂ ਮੌਕੇ 'ਤੇ ਬਚਾਅ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ 18 ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ ਹਨ, ਨਾਲ ਹੀ SDRF-NDRF ਟੀਮਾਂ ਮੌਕੇ 'ਤੇ ਮੌਜੂਦ ਹਨ।


ਇਸ ਦੌਰਾਨ ਮੰਤਰੀ ਗਿਰੀਸ਼ ਦੱਤਾਤ੍ਰੇਯ ਮਹਾਜਨ ਨੇ ਮੀਡੀਆ ਨੂੰ ਦੱਸਿਆ- ਮੈਂ ਜ਼ਿਲ੍ਹਾ ਕੁਲੈਕਟਰ ਨਾਲ ਗੱਲ ਕੀਤੀ ਹੈ। ਪੁਲਿਸ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਮੈਂ ਵੀ ਜਲਦੀ ਹੀ ਮੌਕੇ 'ਤੇ ਪਹੁੰਚ ਰਿਹਾ ਹਾਂ।



Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.