IMG-LOGO
ਹੋਮ ਅੰਤਰਰਾਸ਼ਟਰੀ: ਈਰਾਨ ਅਤੇ ਇਜ਼ਰਾਈਲ ਤਣਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਿੱਤੀ...

ਈਰਾਨ ਅਤੇ ਇਜ਼ਰਾਈਲ ਤਣਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਿੱਤੀ ਵੱਡੀ ਚੇਤਾਵਨੀ, ਪੜ੍ਹੋ ਪੋਸਟ ਸ਼ੇਅਰ ਕਰ ਕੀ ਕਿਹਾ??

Admin User - Jun 15, 2025 04:46 PM
IMG

ਚੰਡੀਗੜ੍ਹ- ਈਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ। ਇਜ਼ਰਾਈਲ ਵੱਲੋਂ ਈਰਾਨੀ ਰੱਖਿਆ ਮੰਤਰਾਲੇ ਦੇ ਮੁੱਖ ਦਫਤਰ ਅਤੇ ਇੱਕ ਪ੍ਰਮਾਣੂ ਪ੍ਰੋਜੈਕਟ 'ਤੇ ਹਮਲਾ ਕੀਤਾ ਗਿਆ। ਜਿਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ  ਟਰੰਪ ਨੇ ਇਸ 'ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਮਰੀਕਾ ਦਾ ਈਰਾਨ 'ਤੇ ਰਾਤੋ-ਰਾਤ ਹੋਏ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਇਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ 'ਅਮਰੀਕਾ ਦਾ ਅੱਜ ਰਾਤ ਈਰਾਨ 'ਤੇ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਜੇਕਰ ਸਾਡੇ 'ਤੇ ਈਰਾਨ ਵੱਲੋਂ ਕਿਸੇ ਵੀ ਤਰ੍ਹਾਂ ਜਾਂ ਕਿਸੇ ਵੀ ਰੂਪ ਵਿੱਚ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕੀ ਹਥਿਆਰਬੰਦ ਫੌਜਾਂ ਦੀ ਪੂਰੀ ਤਾਕਤ ਦਿਖਾਏਗੀ ਜਿਸ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਹਾਮਣਾ ਕਰਨਾ ਪਵੇਗਾ।

ਹਾਲਾਂਕਿ, ਅਸੀਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਆਸਾਨੀ ਨਾਲ ਇੱਕ ਸਮਝੌਤਾ ਕਰਵਾ ਸਕਦੇ ਹਾਂ ਅਤੇ ਇਸ ਟਕਰਾਅ ਨੂੰ ਖਤਮ ਕਰ ਸਕਦੇ ਹਾਂ।' 15 ਜੂਨ ਨੂੰ ਓਮਾਨ ਵਿੱਚ ਹੋਣ ਵਾਲੀ ਅਮਰੀਕਾ-ਈਰਾਨ ਪ੍ਰਮਾਣੂ ਗੱਲਬਾਤ ਦਾ ਦੌਰ ਰੱਦ ਕਰ ਦਿੱਤਾ ਗਿਆ। ਰਾਸ਼ਟਰਪਤੀ ਟਰੰਪ ਨੇ 13 ਜੂਨ ਨੂੰ ਤਹਿਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਅਮਰੀਕਾ ਨਾਲ ਸਮਝੌਤਾ ਕਰਨ ਦੀ ਅਪੀਲ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.