IMG-LOGO
ਹੋਮ ਰਾਸ਼ਟਰੀ: ਉੱਤਰਾਖੰਡ 'ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਪਾਇਲਟ ਸਮੇਤ 7 ਲੋਕਾਂ ਦੀ...

ਉੱਤਰਾਖੰਡ 'ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਪਾਇਲਟ ਸਮੇਤ 7 ਲੋਕਾਂ ਦੀ ਹੋਈ ਮੌਤ

Admin User - Jun 15, 2025 09:30 AM
IMG

ਗੁਰਜਰਾਤ ਦੇ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਇੱਕ ਹੋਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਹ ਹਾਦਸਾ ਉੱਤਰਾਖੰਡ ਵਿਖੇ ਵਾਪਰਿਆ ਹੈ। ਅੱਜ ਸਵੇਰੇ ਉਤਰਾਖੰਡ ਦੇ ਕੇਦਾਰਨਾਥ ‘ਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਪੂਰਾ ਹਾਦਸਾ ਗੌਰੀਕੁੰਡ ਖੇਤਰ ਦੇ ਨੇੜੇ ਹੋਇਆ। ਇਸ ਹਾਦਸੇ ‘ਚ ਹੈਲੀਕਾਪਟਰ ‘ਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ। ਘਟਨਾ ਤੋਂ ਬਾਅਦ NDRF ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਹਾਲਾਂਕਿ, ਖਰਾਬ ਮੌਸਮ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਹੈ। ਹੈਲੀਕਾਪਟਰ ਦੇ ਮਲਬੇ ਦੇ ਟੁਕੜੇ ਮੌਕੇ ‘ਤੇ ਖਿੰਡੇ ਹੋਏ ਹਨ। ਘਾਹ ਕੱਟ ਰਹੀਆਂ ਔਰਤਾਂ ਨੇ ਧੂੰਆਂ ਦੇਖ ਕੇ ਘਟਨਾ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਪੂਰੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।


ਕੇਦਾਰਨਾਥ ‘ਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਇਹ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਇਹ ਪੂਰੀ ਘਟਨਾ ਸਵੇਰੇ 5:30 ਵਜੇ ਦੇ ਕਰੀਬ ਵਾਪਰੀ। ਇਸ ਪੂਰੇ ਹਾਦਸੇ ‘ਚ ਪਾਇਲਟ ਸਮੇਤ 5 ਬਾਲਗ ਬੱਚੇ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਹੈਲੀਕਾਪਟਰ ਵਿੱਚ ਅੱਗ ਲੱਗ ਗਈ। ਉਸੇ ਸਮੇਂ, ਸਥਾਨਕ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.